Apr 17, 2025 3:41 PM - The Canadian Press
ਪਾਰਕਲੈਂਡ ਕਾਉਂਟੀ ਦੀ ਇਕ ਔਰਤ ਨੂੰ ਜਾਨਵਰਾਂ ਨੂੰ ਬੁਰੀ ਹਾਲਤ ਵਿਚ ਰੱਖਣ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ। ਪਾਰਕਲੈਂਡ ਕਾਊਂਟੀ ਇਨਫੋਰਸਮੈਂਟ ਸਰਵਿਸਿਜ਼ ਨੇ ਸੋਮਵਾਰ 54 ਸਾਲਾ ਪੈਟਰੀਸ਼ੀਆ ਮੂਰ ਨੇ ਫਾਰਮ ਵਿਚ ਛਾਪਾ ਮਾਰਿਆ ਅਤੇ ਦੇਖਿਆ ਕਿ ਉਸ ਨੇ ਕਈ ਘੋੜਿਆਂ ਨੂੰ ਬੁਰੀ ਹਾਲਤ ਵਿਚ ਰੱਖਿਆ ਸੀ।
ਉਸ ਨੂੰ ਚੋਰੀ ਦੀ ਪ੍ਰੋਪਰਟੀ ਵਰਤਣ, ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਜਾਨਵਰਾਂ ਨੂੰ ਦਰਦ ਵਿਚ ਰੱਖਣ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ। ਉਸ ਨੂੰ ਕੁਝ ਸ਼ਰਤਾਂ ਦੇ ਆਧਾਰ 'ਤੇ ਰਿਹਾਅ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਬਾਕੀ ਬਚੇ ਜਾਨਵਰਾਂ ਦੇ ਰਹਿਣ ਦਾ ਪ੍ਰਬੰਧ ਕਰਨ ਦਾ ਹੁਕਮ ਵੀ ਹੈ।
ਐਲਬਰਟਾ ਐਸਪੀਸੀਏ ਪੀਸ ਅਫਸਰ ਵਲੋਂ ਉਸ ਦੇ ਜਾਨਵਰਾਂ ਨੂੰ ਜ਼ਬਤ ਕੀਤਾ ਗਿਆ ਹੈ। ਉਸ ਨੂੰ 28 ਅਪ੍ਰੈਲ ਨੂੰ ਇਵਾਨਸਬਰਗ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਪੁਲਿਸ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਇਸ ਸਬੰਧੀ ਉਨ੍ਹਾਂ ਨੂੰ ਸੂਚਨਾ ਦਿੱਤੀ।