Aug 25, 2023 9:41 PM - CONNECT NEWS
Alberta ਦੀ ਉਸ ਔਰਤ ਦੀ ਮੌਤ ਹੋ ਗਈ ਹੈ ਜਿਸ ਨੂੰ ਕੋਵਿਡ vaccine ਨਾ ਲੈਣ ਕਾਰਨ organ transplant ਤੋਂ ਇਨਕਾਰ ਕਰ ਦਿੱਤਾ ਗਿਆ ਸੀ।
Sheila Annette Lewis ਹਾਲ ਹੀ ਦੇ ਮਹੀਨਿਆਂ ਤੋਂ America ਵਿਚ organ transplant ਕਰਵਾਉਣ ਲਈ ਫੰਡਿੰਗ ਇਕੱਠੀ ਕਰ ਰਹੀ ਸੀ ਪਰ ਅਜਿਹਾ ਹੋਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਉਹ 58 ਸਾਲ ਦੀ ਸੀ।
Lewis- ਇੱਕ ਪੁਰਾਣੀ ਫੇਫੜਿਆਂ ਦੀ ਬਿਮਾਰੀ idiopathic pulmonary fibrosis ਤੋਂ ਪੀੜਤ ਸੀ ਜਿਸ ਬਾਰੇ ਉਸ ਨੂੰ 2018 ਵਿਚ ਪਤਾ ਲਗਾ ਸੀ ਅਤੇ ਉਹ Alberta ਵਿਚ transplant ਲਈ ਉਡੀਕ ਕਰ ਰਹੀ ਸੀ।
2021 ਵਿਚ ਉਸ ਨੂੰ transplant ਦੇ high risks ਤੋਂ ਪਹਿਲਾਂ COVID-19 vaccine ਲੈਣ ਲਈ ਕਿਹਾ ਗਿਆ ਪਰ ਉਸ ਨੇ ਇਨਕਾਰ ਕਰ ਦਿੱਤਾ। ਡੌਕਟਰਜ਼ ਦਾ ਕਹਿਣਾ ਸੀ ਕਿ transplant ਲਈ immune system ਦਾ ਮਜਬੂਤ ਹੋਣਾ ਜ਼ਰੂਰੀ ਹੈ ਅਤੇ ਇਸ ਵਿਚ ਕੋਵਿਡ ਵੈਕਸੀਨ ਮਹੱਤਵਪੂਰਨ ਰੋਲ ਨਿਭਾਏਗੀ।
Lewis ਨੇ medical system ਨੂੰ ਉਸ ਦੇ ਟ੍ਰਾਂਸਪਲਾਂਟ ਦੇਣ ਦਾ ਹੁਕਮ ਦੇਣ ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਪਰ ਹਾਰ ਗਈ।
Court ਦਾ ਕਹਿਣਾ ਸੀ ਕਿ ਜੇ ਉਹ ਇਸ ਤਰ੍ਹਾਂ ਦਾ ਹੁਕਮ ਦਿੰਦੀ ਹੈ ਤਾਂ ਹੋਰ ਲੋਕਾਂ 'ਤੇ ਇਸ ਦਾ ਬੁਰਾ ਅਸਰ ਪਵੇਗਾ।
Lewis ਨੇ ਕੈਨੇਡਾ ਦੀ ਸੁਪਰੀਮ ਕੋਰਟ ਤੱਕ ਲੜਾਈ ਲੜੀ ਪਰ ਉੱਚ ਅਦਾਲਤ ਨੇ ਉਸ ਦੇ ਕੇਸ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। courts ਵਿਚ ਹਾਰਨ ਮਗਰੋਂ ਉਸ ਨੇ America ਵਿਚ organ transplant ਲਈ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ। ਉਸ ਵਲੋਂ ਸ਼ੁਰੂ ਕੀਤੇ ਗਏ ਪੇਜ ਰਾਹੀਂ ਸ਼ੁੱਕਰਵਾਰ ਤੱਕ $124,776 ਦਾ ਫੰਡ ਇਕੱਠਾ ਹੋ ਚੁੱਕਾ ਸੀ।