11.32°C Vancouver
Ads

Nov 6, 2023 6:45 PM - The Canadian Press

2050 ਤੱਕ ਦੇਸ਼ ਦਾ ਦੂਜਾ ਸਭ ਤੋਂ ਵੱਡੀ ਆਬਾਦੀ ਵਾਲਾ ਸੂਬਾ ਹੋਵੇਗਾ ਅਲਬਰਟਾ : ਡੈਨੀਅਲ ਸਮਿਥ

Share On
alberta-will-be-second-most-populous-province-in-country-by-2050-daniel-smith
Her speech yesterday to delegates at the United Conservative Party A-G-M said that the province is ''in the midst of Alberta's century.'' (Photo: The Canadian Press)

ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ 2050 ਤੱਕ ਅਲਬਰਟਾ ਦੇਸ਼ ਵਿੱਚ ਦੂਜਾ ਸਭ ਤੋਂ ਵੱਡੀ ਆਬਾਦੀ ਵਾਲਾ ਸੂਬਾ ਹੋ ਸਕਦਾ ਹੈ। ਇਸ ਦੌਰਾਨ ਤੱਕ ਅਲਬਰਟਾ ਦੀ ਆਬਾਦੀ ਲਗਭਗ 10 ਮਿਲੀਅਨ ਹੋ ਸਕਦੀ ਹੈ।

ਬੀਤੇ ਕੱਲ੍ਹ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਾਲਾਨਾ ਮੀਟਿੰਗ ਵਿੱਚ ਉਨ੍ਹਾਂ ਇਹ ਗੱਲ ਆਖੀ।

ਅਲਬਰਟਾ ਨੂੰ ਹਾਲ ਹੀ ਦੇ ਸਾਲਾਂ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਤੋਂ ਕਾਫੀ ਕਮਾਈ ਹੋਈ ਹੈ, ਇਸ ਨੂੰ ਮੱਦੇਨਜ਼ਰ ਰੱਖਦਿਆਂ ਸਮਿਥ ਨੇ ਲੋਕਾਂ ਲਈ ਟੈਕਸ ਵਿੱਚ ਰਾਹਤ ਜਾਰੀ ਰੱਖਣ ਅਤੇ ਸੂਬੇ ਤੋਂ ਕਰਜ਼ ਲਾਉਣ ਦਾ ਵਾਅਦਾ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਵਿੱਚ ਰਿਹਾਇਸ਼ ਸੰਕਟ ਨਾਲ ਨਜਿੱਠਣ ਅਤੇ ਪਾਵਰ ਤੇ ਆਟੋ ਬੀਮਾ ਬਿੱਲ ਵਿੱਚ ਕਮੀ ਕਰਨ ਦਾ ਵੀ ਵਾਅਦਾ ਕੀਤਾ।

ਪ੍ਰੀਮੀਅਰ ਨੇ ਐਡਮਿੰਟਨ ਅਤੇ ਕੈਲਗਰੀ ਵਿਚਕਾਰ ਹਾਈ ਸਪੀਡ ਰੇਲ ਲਿੰਕ ਬਣਾਉਣ ਦੀ ਵੀ ਘੋਸ਼ਣਾ ਕੀਤੀ ਹੈ।

Latest news

No records found.
ADS
Ads

Related News

No records found.
ADS
Ads