Oct 30, 2024 4:41 PM - Connect Newsroom
ਐਲਬਰਟਾ ਦੀ ਵਿਧਾਨ ਸਭਾ ਵਿਚ ਅੱਜ ਚਾਈਲਡ ਕੇਅਰਜ਼ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਨਵਾਂ ਬਿੱਲ ਪੇਸ਼ ਕੀਤਾ ਜਾਣਾ ਹੈ। ਹਾਲ ਹੀ ਵਿਚ ਐਡਮਿੰਟਨ ਅਤੇ ਕੈਲਗਰੀ ਵਿਚ ਕਈ ਚਾਈਲਡ ਕੇਅਰ ਸੈਂਟਰਜ਼ ਨੂੰ ਸਿਹਤ ਅਤੇ ਸੁਰੱਖਿਆ ਸਬੰਧੀ ਉਲੰਘਣਾ ਕਰਨ ਲਈ ਬੰਦ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਐਡਮਿੰਟਨ ਵਿਚ ਇਸ ਮਹੀਨੇ ਦੀ ਸ਼ੁਰੂਆਤ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਦੋ ਡੇਅਕੇਅਰਜ਼ ਨੂੰ ਲੌਕ ਲਗਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਕੈਲਗਰੀ ਵਿਚ 3 ਡੇਅਰ ਕੇਅਰ ਪ੍ਰੋਗਰਾਮ ਸਰਕਾਰ ਵਲੋਂ ਬੰਦ ਕਰ ਦਿੱਤੇ ਗਏ ਸਨ।
ਦੋਸ਼ ਹੈ ਕਿ ਇੱਥੇ ਬੱਚਿਆਂ ਦੇ ਖਾਣੇ ਅਤੇ ਸਿਹਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਸੂਬਾ ਸਰਕਾਰ ਨੇ ਕਿਹਾ ਕਿ ਲਾਈਸੈਂਸ ਪ੍ਰਾਪਤ ਡੇਅਕੇਅਰਜ਼ ਪ੍ਰੋਗਰਾਮ ਦੀ ਰੈਗੂਲਰ ਜਾਂਚ ਦੌਰਾਨ ਕਈ ਵਾਰ ਨਿਯਮਾਂ ਦੀ ਉਲੰਘਣਾ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।
ਇਸ ਲਈ ਨਿਯਮਾਂ ਵਿਚ ਬਦਲਾਅ ਕੀਤਾ ਜਾਵੇਗਾ ਤਾਂ ਕਿ ਬੇਧਿਆਨੀ ਕਰਨ ਵਾਲੇ ਡੇਅ ਕੇਅਰਜ਼ ਨਾਲ ਸਖਤਾਈ ਕੀਤੀ ਜਾਵੇ। ਸਮੇਂ-ਸਮੇਂ ’ਤੇ ਡੇਅ ਕੇਅਰਜ਼ ਦੀ ਜਾਂਚ ਕੀਤੀ ਜਾਵੇਗੀ।