Apr 11, 2025 3:47 PM - The Canadian Press
ਐਲਬਰਟਾ ਸਰਕਾਰ ਨੇ ਜੰਗਲੀ ਅੱਗ ਤੋਂ ਬਚਾਅ ਲਈ ਨਵੇਂ 150 ਮੌਸਮ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ $900,000 ਦੀ ਘੋਸ਼ਣਾ ਕੀਤੀ ਹੈ। ਸੂਬੇ ਵਿਚ ਦੋ ਸਾਲਾਂ ਬਾਅਦ ਪਹਿਲੀ ਵਾਰ ਹੋਇਆ ਕਿ ਅਜੇ ਜੰਗਲੀ ਅੱਗ ਦਾ ਖਤਰਾ ਨਹੀਂ ਵਧਿਆ। ਪਿਛਲੇ ਸਾਲ 1 ਜਨਵਰੀ ਨੂੰ ਜਿੱਥੇ 64 ਵਾਈਲਡਫਾਇਰ ਐਕਟਿਵ ਸਨ, ਉੱਥੇ ਹੀ ਇਸ ਸਾਲ ਇਨ੍ਹਾਂ ਦੀ ਗਿਣਤੀ ਸਿਰਫ 6 ਰਹੀ।
ਸੂਬੇ ਦੇ ਜੰਗਲਾਤ ਮੰਤਰੀ ਟੌਡ ਲੋਵੇਨ ਨੇ ਦੱਸਿਆ ਕਿ ਬਰਫਬਾਰੀ ਅਤੇ ਮੀਂਹ ਕਾਰਨ ਜੰਗਲੀ ਅੱਗ ਤੋਂ ਬਚਾਅ ਰਿਹਾ ਹੈ। ਪਿਛਲੇ ਸਾਲ ਜੈਸਪਰ ਵਿਚ ਜੰਗਲੀ ਅੱਗ ਕਾਰਨ ਸੂਬੇ ਨੇ ਭਾਰੀ ਤਬਾਹੀ ਦਾ ਸਾਹਮਣਾ ਕੀਤਾ ਸੀ। ਇਸ ਲਈ ਅੱਗ ਲੱਗਣ ਦੇ ਕੁਝ ਸਮੇਂ ਅੰਦਰ ਹੀ ਇਸ ਦੀ ਸੂਚਨਾ ਦੇਣ, ਲੋਕਾਂ ਨੂੰ ਅਲਰਟ ਕਰਨ, ਅੱਗ ਬੁਝਾਉਣ ਵਾਲੇ ਸਮਾਨ ਨੂੰ ਅਪਗ੍ਰੇਡ ਕਰ ਲਿਆ ਗਿਆ ਹੈ।
ਇਹ ਸਟੇਸ਼ਨ ਮੌਸਮ ਦੀ ਸਥਿਤੀ, ਤਾਪਮਾਨ, ਹਵਾ ਅਤੇ ਨਮੀ ਬਾਰੇ ਸਟੀਕ ਜਾਣਕਾਰੀ ਦੇਣਗੇ। ਜੰਗਲੀ ਅੱਗ ਦਾ ਸੀਜ਼ਨ ਅਧਿਕਾਰਤ ਤੌਰ 'ਤੇ 1 ਮਾਰਚ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਵਾਰ ਸੂਬਾਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ ਕਿ ਇਸ ਵਾਰ ਇਹ ਖਤਰਾ ਅਜੇ ਨਹੀਂ ਸ਼ੁਰੂ ਹੋਇਆ।