Mar 18, 2025 2:21 PM - The Canadian Press
ਫੋਰਟ ਮੈਕਮਰੀ ਦੇ ਐਜੂਕੇਸ਼ਨ ਵਰਕਰਜ਼ ਲੰਬੀ ਹੜਤਾਲ ਮਗਰੋਂ ਬੁੱਧਵਾਰ ਨੂੰ ਸਕੂਲ ਵਾਪਸ ਆ ਸਕਦੇ ਹਨ। ਫੋਰਟ ਮੈਕਮਰੀ ਦੇ ਦੋ ਸਕੂਲ ਜ਼ਿਲ੍ਹੇ ਅਤੇ ਹੜਤਾਲ ਕਰਨ ਵਾਲੇ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਿਚਕਾਰ ਸਮਝੌਤੇ ਮਗਰੋਂ ਇਹ ਫੈਸਲਾ ਲਿਆ ਗਿਆ ਹੈ।
ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ ਮੁਤਾਬਕ ਫੋਰਟ ਮੈਕਮਰੀ ਪਬਲਿਕ ਅਤੇ ਫੋਰਟ ਮੈਕਮਰੀ ਕੈਥੋਲਿਕ ਦੇ ਮੈਂਬਰਾਂ ਵਲੋਂ ਇਸ ਸਮਝੌਤੇ ਲਈ ਵੋਟਿੰਗ ਕੀਤੀ ਗਈ ਹੈ। ਨੌਰਥਈਸਟ ਐਲਬਰਟਾ ਦੇ ਇਸ ਸ਼ਹਿਰ ਦੇ 1 ਹਜ਼ਾਰ ਐਜੂਕੇਸ਼ਨ ਸਪੋਰਟਸ ਵਰਕਰਜ਼ ਨਵੰਬਰ ਤੋਂ ਹੜਤਾਲ ਕਰ ਰਹੇ ਸਨ। ਇਸ ਸਮਝੌਤੇ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਇਹ ਦੱਸਿਆ ਗਿਆ ਹੈ ਕਿ ਇਹ ਅਗਸਤ 2028 ਤੱਕ ਵੈਲਿਡ ਰਹੇਗਾ।
ਇਸ ਦੇ ਇਲਾਵਾ ਐਡਮੰਟਨ ਪਬਲਿਕ ਸਕੂਲ ਬੋਰਡ ਦੇ 3 ਹਜ਼ਾਰ ਐਜੂਕੇਸ਼ਨ ਸਪੋਰਟ ਵਰਕਰਜ਼ ਵਲੋਂ ਵੀ ਸਮਝੌਤੇ ਮਗਰੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਕੈਲਗਰੀ, ਸਟਰਜਨ, ਪਾਰਕਲੈਂਡ, ਫੁੱਟਹਿਲਜ਼ ਅਤੇ ਬਲੈਕ ਗੋਲਡ ਸਕੂਲ ਡਿਵੀਜ਼ਨ ਦੇ ਹਜ਼ਾਰਾਂ ਸਟਾਫ ਮੈਂਬਰਜ਼ ਦੀ ਹੜਤਾਲ ਅਜੇ ਜਾਰੀ ਹੈ।