Apr 8, 2025 1:13 PM - The Canadian Press
ਐਲਬਰਟਾ ਸਰਕਾਰ ਹਸਪਤਾਲਾਂ ਵਿਚ ਸਰਜਰੀਆਂ ਲਈ ਫੰਡਿੰਗ ਦੇ ਮਾਡਲ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਦਿਨ ਐਲਾਨ ਕੀਤਾ ਕਿ ਉਹ ਨਵਾਂ ਮਾਡਲ ਲਿਆ ਰਹੇ ਹਨ ਜੋ 2026 ਵਿਚ ਕੁਝ ਸਰਜਰੀਆਂ ਲਈ ਲਾਗੂ ਕੀਤਾ ਜਾਵੇਗਾ।
ਸਮਿਥ ਦਾ ਕਹਿਣਾ ਹੈ ਕਿ ਇਸ ਨਾਲ ਖਰਚਾ ਘਟੇਗਾ ਅਤੇ ਵਧੇਰੇ ਮਰੀਜ਼ਾਂ ਨੂੰ ਦੇਖਿਆ ਜਾ ਸਕੇਗਾ। ਉਨ੍ਹਾਂ ਵਾਅਦਾ ਕੀਤਾ ਕਿ ਇਸ ਨਾਲ ਲੋਕਾਂ ਨੂੰ ਵਧੀਆ ਨਤੀਜੇ ਮਿਲਣਗੇ। ਇਸ ਨਾਲ ਕਮਰ ਅਤੇ ਗੋਡੇ ਦੀਆਂ ਸਰਜਰੀਆਂ, ਅੱਖਾਂ ਸਣੇ ਹੋਰ ਇਲਾਜ ਪਬਲਿਕ ਹਸਪਤਾਲਾਂ ਵਿਚ ਜਲਦੀ ਹੋ ਸਕਣਗੇ। ਲੋਕਾਂ ਨੂੰ ਬਹੁਤਾ ਲੰਬਾ ਸਮਾਂ ਉਡੀਕ ਨਹੀਂ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਹੈਲਥ ਸੰਗਠਨ ਵਿਚੋਂ ਇਸ ਦੇ ਇਕ ਐਕਿਊਟ ਕੇਅਰ ਐਲਬਰਟਾ ਨੇ ਪਿਛਲੇ ਹਫਤੇ ਤੋਂ ਕੰਮ ਸ਼ੁਰੂ ਕੀਤਾ ਹੈ। ਵਿਰੋਧੀ ਧਿਰ ਐਨ.ਡੀ.ਪੀ. ਦਾ ਕਹਿਣਾ ਹੈ ਕਿ ਸਿਹਤ ਸੰਭਾਲ ਪ੍ਰਣਾਲੀ ਵਿਚ ਬਦਲਾਅ ਦਾ ਲੋਕਾਂ ਨੂੰ ਨੁਕਸਾਨ ਹੋਵੇਗਾ