Apr 17, 2025 12:09 PM - The Canadian Press
ਐਲਬਰਟਾ ਵਿਚ ਬੀਤੇ ਦਿਨ ਖਸਰੇ ਦੇ 6 ਹੋਰ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 83 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਮੁਤਾਬਕ ਨਵੇਂ ਚਾਰ ਮਾਮਲੇ ਸੈਂਟਰਲ ਅਤੇ ਦੋ ਸਾਊਥ ਐਲਬਰਟਾ ਤੋਂ ਆਏ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਵਧੇਰੇ ਮਰੀਜ਼ 5 ਤੋਂ 17 ਸਾਲ ਦੇ ਹਨ। ਸੂਬੇ ਦੇ ਡਾਟਾ ਮੁਤਾਬਕ 8 ਪੀੜਤ ਹਸਪਤਾਲ ਵਿਚ ਦਾਖ਼ਲ ਹਨ।
ਹੈਲਥ ਔਫੀਸ਼ੀਅਲਜ਼ ਮੁਤਾਬਕ ਖਸਰੇ ਨਾਲ ਵਧੇਰੇ ਲੋਕ ਉਹ ਪੀੜਤ ਹੋਏ ਹਨ ਜੋ ਵਧੇਰੇ ਸਫਰ ਕਰਦੇ ਹਨ। ਖਾਸ ਤੌਰ 'ਤੇ ਬਸੰਤ ਦੀਆਂ ਛੁੱਟੀਆਂ ਦੌਰਾਨ ਬਹੁਤੇ ਲੋਕ ਘੁੰਮਣ-ਫਿਰਨ ਲਈ ਗਏ ਸਨ। ਮਾਰਚ ਵਿਚ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ ਅਤੇ ਹੁਣ ਇਨ੍ਹਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਦਿਖਾਈ ਦੇ ਰਿਹਾ ਹੈ। ਇਸ ਕਾਰਨ ਬੁਖਾਰ, ਖੰਘ, ਜ਼ੁਕਾਮ, ਅੱਖਾਂ ਦਾ ਲਾਲ ਹੋਣ, ਲਾਲ ਰੈਸ਼ ਹੋਣਾ ਆਦਿ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਬਚਾਅ ਲਈ ਖਸਰੇ ਦੇ ਦੋ ਟੀਕੇ ਲਗਵਾਉਣੇ ਬਹੁਤ ਜ਼ਰੂਰੀ ਹਨ।