Sep 18, 2023 9:04 PM - CONNECT NEWS
Alberta ਦੀ ਹੈਲਥ ਮਿਨਿਸਟਰ ਨੇ ਸੋਮਵਾਰ ਨੂੰ ਕੋਵਿਡ-19 ਅਤੇ ਸਾਹ ਨਾਲ ਜੁੜੇ ਵਾਇਰਸ ਸਬੰਧੀ ਜਾਣਕਾਰੀ ਜਾਰੀ ਕੀਤੀ।
ਹੈਲਥ ਮਿਨਿਸਟਰ ਐਡਰੀਆਨਾ ਲਾਗਰੇਂਜ ਮੁਤਾਬਕ, ਸੂਬੇ ਵਿਚ 28 ਅਗਸਤ ਤੋਂ 8 ਸਤੰਬਰ ਵਿਚਕਾਰ ਕੋਵਿਡ-19 ਦੇ 559 ਮਾਮਲੇ ਦਰਜ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ 92 ਲੋਕ ਹਸਪਤਾਲ ਵਿਚ ਸਨ, ਤਿੰਨ ਆਈ. ਸੀ. ਯੂ. ਵਿਚ ਅਤੇ 5 ਲੋਕਾਂ ਦੀ ਮੌਤ ਹੋ ਗਈ।
ਉਥੇ ਹੀ, ਇਸ ਦੌਰਾਨ ਰੈਸਪੀਰੇਟਰੀ ਵਾਇਰਸ ਦੇ 5 ਮਾਮਲੇ ਦਰਜ ਹੋਏ ਅਤੇ ਇਨਫਲੂਐਂਜ਼ਾ ਦੇ 28 ਮਾਮਲੇ ਸਾਹਮਣੇ ਆਏ ਹਨ।
ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੱਤੀ ਕਿ ਕੋਵਿਡ-19, ਆਰ. ਐੱਸ. ਵੀ. ਅਤੇ ਇਨਫਲੂਐਂਜ਼ਾ ਦੀ ਔਨਲਾਈਨ ਰਿਪੋਰਟਿੰਗ ਸਬੰਧੀ ਨਵਾਂ ਡੈਸ਼ ਬੋਰਡ ਆਉਣ ਵਾਲੇ ਹਫਤਿਆਂ ਵਿਚ ਲੌਂਚ ਹੋ ਜਾਵੇਗਾ।
ਮਿਨਿਸਟਰ ਨੇ ਕਿਹਾ ਕਿ ਜਿਵੇਂ ਕਿ ਅਸੀਂ ਗਰਮੀਆਂ ਨੂੰ ਅਲਵਿਦਾ ਕਹਿੰਦੇ ਹਾਂ ਅਤੇ ਫਾਲ ਵਿਚ ਦਾਖਲ ਹੋ ਰਹੇ ਹਾਂ ਇਸ ਦੌਰਾਨ ਮਾਪਿਆਂ ਨੂੰ ਬੱਚਿਆਂ ਦਾ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ।
ਸੂਬੇ ਦੀ ਹੈਲਥ ਮਿਨਿਸਟਰ ਨੇ ਮਾਸਕ ਪਾਉਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਹਰੇਕ ਲਈ ਹੋਰ ਸੁਰੱਖਿਅਤ ਅਤੇ ਤੰਦਰੁਸਤ ਵਾਤਵਰਣ ਬਣਾ ਕੇ ਰੱਖੀਏ ਖਾਸ ਤੌਰ 'ਤੇ ਫਾਲ ਸੀਜ਼ਨ ਵਿਚ ਇਹ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਉਦੋਂ ਰੈਸਪੀਰੇਟਰੀ ਵਾਇਰਸ, ਇਨਫਲੂਐਂਜ਼ਾ ਅਤੇ ਕੋਵਿਡ-19 ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲਦਾ ਹੈ।