Apr 22, 2025 7:20 PM - The Canadian Press
ਐਲਬਰਟਾ ਵਿਚ ਸਿਹਤ ਅਧਿਕਾਰੀ ਨੇ ਖਸਰੇ ਦੇ 29 ਨਵੇਂ ਮਾਮਲੇ ਸਾਹਮਣੇ ਆਉਣ ਦੀ ਰਿਪੋਰਟ ਦਿੱਤੀ ਹੈ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 118 ਹੋ ਗਈ ਹੈ। ਸੂਬੇ ਵਿਚ ਖਸਰੇ ਦੇ ਮਾਮਲੇ ਮਾਰਚ ਦੇ ਸ਼ੁਰੂ ਤੋਂ ਦੇਖੇ ਜਾ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਨਵੇਂ ਮਾਮਲਿਆਂ ਵਿਚੋਂ ਜ਼ਿਆਦਾਤਰ ਐਲਬਰਟਾ ਦੇ ਸਾਊਥ ਅਤੇ ਕੇਂਦਰੀ ਜ਼ੋਨ ਵਿਚ ਹਨ। ਸੱਤ ਉੱਤਰੀ ਜ਼ੋਨ ਵਿਚ ਹਨ ਅਤੇ ਇੱਕ ਮਾਮਲਾ ਐਡਮਿੰਟਨ ਵਿਚ ਪਾਇਆ ਗਿਆ ਹੈ।
ਐਲਬਰਟਾ ਹੈਲਥ ਸਰਵਿਸਿਜ਼ ਨੇ ਐਡਮਿੰਟਨ ਖੇਤਰ ਦੇ ਤਿੰਨ ਮੈਡੀਕਲ ਕਲੀਨਿਕ ਵਿਚ ਪੀੜਤ ਦੇ ਸੰਪਰਕ ਵਿਚ ਹੋਰ ਲੋਕਾਂ ਦੇ ਆਉਣ ਦਾ ਸ਼ੱਕ ਵੀ ਜ਼ਾਹਰ ਕੀਤਾ ਹੈ।
ਅਧਿਕਾਰੀਆਂ ਮੁਤਾਬਕ, ਜਿਨ੍ਹਾਂ ਨੇ 10 ਅਪ੍ਰੈਲ ਨੂੰ ਐਡਮਿੰਟਨ ਸਥਿਤ ਕਿੰਡਰ ਕੇਅਰ ਮੈਡੀਕਲ ਕਲੀਨਿਕ, 11 ਅਪ੍ਰੈਲ ਨੂੰ ਫੋਰਟ ਸਸਕੈਚਵਨ ਦੇ ਰੌਸ ਕ੍ਰੀਕ ਮੈਡੀਕਲ ਇਮੇਜਿੰਗ ਕਲੀਨਿਕ ਅਤੇ 14 ਅਪ੍ਰੈਲ ਨੂੰ ਐਡਮਿੰਟਨ ਆਰਓਕੇਬੈਂਡ ਪੀਡੀਆਟ੍ਰਿਕ ਹੈੱਡਸ਼ੇਪ ਕਲੀਨਿਕ ਵਿਚ ਵਿਜ਼ਿਟ ਕੀਤਾ ਸੀ ਉਨ੍ਹਾਂ ਨੂੰ ਆਪਣੇ ਖਸਰੇ ਦੇ ਲੱਛਣ 'ਤੇ ਨਜ਼ਰ ਰੱਖਣੀ ਚਾਹੀਦੀ ਹੈ।