Apr 15, 2025 2:22 PM - The Canadian Press
ਐਲਬਰਟਾ ਵਿਚ ਖਸਰੇ ਦੇ ਨਵੇਂ 16 ਮਾਮਲੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ 74 ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਨਵੇਂ ਮਾਮਲੇ ਸੈਂਟਰਲ ਅਤੇ ਦੱਖਣੀ ਜ਼ੋਨ ਤੋਂ ਮਿਲੇ ਹਨ। ਇਨ੍ਹਾਂ ਵਿਚੋਂ ਵਧੇਰੇ ਸਕੂਲ ਜਾਣ ਵਾਲੇ ਬੱਚੇ ਹਨ, ਜਿਨ੍ਹਾਂ ਦੀ ਉਮਰ 5 ਤੋਂ 18 ਵਿਚਕਾਰ ਹੈ।
ਦੱਸਿਆ ਜਾ ਰਿਹਾ ਹੈ ਕਿ 64 ਮਾਮਲੇ ਅਜਿਹੇ ਹਨ, ਜੋ ਇਕ ਤੋਂ ਦੂਜੇ ਨੂੰ ਤੇਜ਼ੀ ਨਾਲ ਬੀਮਾਰ ਕਰ ਸਕਦੇ ਹਨ। ਇਸ ਲਈ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਸੂਬੇ ਦੇ ਮੁੱਖ ਮੈਡੀਕਲ ਅਫ਼ਸਰ ਡਾ. ਮਾਰਕ ਜੋਫ਼ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਨੂੰ ਗੰਭੀਰਤਾ ਨਾਲ ਲੈਣ ਅਤੇ ਬਚਾਅ ਲਈ ਟੀਕੇ ਜ਼ਰੂਰ ਲਗਵਾਉਣ। ਇਸ ਸਮੇਂ 8 ਮਰੀਜ਼ ਹਸਪਤਾਲ ਵਿਚ ਦਾਖਲ ਹਨ।