Mar 31, 2025 12:17 PM - The Canadian Press
ਐਲਬਰਟਾ ਸਰਕਾਰ ਨੇ 9 ਨਵੇਂ ਜ਼ਰੂਰੀ ਦੇਖਭਾਲ ਕੇਂਦਰ ਤਿਆਰ ਕਰਵਾਉਣ ਲਈ $17 ਮਿਲੀਅਨ ਖਰਚ ਕਰਨ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਐਡਰੀਆਨਾ ਲਾਗਰੇਂਜ ਮੁਤਾਬਕ ਇਹ ਸੈਂਟਰ ਹਸਪਤਾਲਾਂ ਨਾਲੋਂ ਛੋਟੇ ਹੋਣਗੇ ਅਤੇ ਇੱਥੇ ਟੁੱਟੀਆਂ ਹੱਡੀਆਂ ਦਾ ਇਲਾਜ ਉਸੇ ਸਮੇਂ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਇਸ ਨਾਲ ਹਸਪਤਾਲਾਂ 'ਤੇ ਬੋਝ ਘਟੇਗਾ। ਮਰੀਜ਼ਾਂ ਨੂੰ ਇਸ ਤਰ੍ਹਾਂ ਦੇ ਇਲਾਜ ਲਈ ਲੰਬੀਆਂ ਉਡੀਕਾਂ ਨਹੀਂ ਕਰਨੀਆਂ ਪੈਣਗੀਆਂ। ਇਸ ਨਾਲ ਹਸਪਤਾਲਾਂ ਦੇ ਐਮਰਜੈਂਸੀ ਰੂਮਜ਼ ਦੀ ਭੀੜ ਵੀ ਘਟੇਗੀ। ਇਹ ਸੈਂਟਰ ਐਡਮਿੰਟਨ,ਕੈਲਗਰੀ,ਫੋਰਟ ਮੈਕਮਰੀ,ਏਅਰਡ੍ਰੀ ਅਤੇ ਲੈਥਬ੍ਰਿਜ ਵਿਚ ਬਣਾਏ ਜਾਣਗੇ।
ਫਿਲਹਾਲ ਇਨ੍ਹਾਂ ਦੀਆਂ ਲੋਕੇਸ਼ਨ ਜ਼ਰੂਰਤ ਅਤੇ ਮੰਗ ਮੁਤਾਬਕ ਸੈੱਟ ਕੀਤੀਆਂ ਜਾਣਗੀਆਂ। ਜਿਨ੍ਹਾਂ ਇਲਾਕਿਆਂ ਵਿਚ ਵਧੇਰੇ ਜਨਸੰਖਿਆ ਹੈ,ਉੱਥੇ ਇਹ ਸੈਂਟਰ ਬਣਾਏ ਜਾਣਗੇ। ਹਰੇਕ ਸੈਂਟਰ ਨੂੰ ਜਨਤਕ ਫੰਡਿੰਗ ਮਿਲੇਗੀ ਅਤੇ ਐਲਬਰਟਾ ਹੈਲਥ ਸਰਵਿਸਸ ਵਲੋਂ ਇਨ੍ਹਾਂ ਨੂੰ ਦੇਖਿਆ ਜਾਵੇਗਾ। ਸਿਰਫ ਏਅਰਡ੍ਰੀ ਦਾ ਸੈਂਟਰ ਨਿੱਜੀ ਠੇਕੇਦਾਰ ਵਲੋਂ ਚਲਾਇਆ ਜਾਵੇਗਾ।