Mar 27, 2025 1:09 PM - The Canadian Press
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਉਨ੍ਹਾਂ ਖਿਲਾਫ ਹੋ ਰਹੀ ਬਿਆਨਬਾਜ਼ੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਕੈਨੇਡਾ ਨੂੰ ਨੁਕਸਾਨ ਪਹੁੰਚਾਉਣ ਜਾ ਦੇਸ਼ ਨਾਲ ਧੋਖਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਫਲੋਰੀਡਾ ਇਸੇ ਲਈ ਜਾ ਰਹੀ ਹੈ ਤਾਂ ਕਿ ਅਮੀਰੀਕੀ ਔਫੀਸ਼ੀਅਲਜ਼ ਦੀ ਰਾਇ ਬਦਲੀ ਜਾ ਸਕੇ। ਜਿਸ ਅਮਰੀਕੀ ਪੌਡਕਾਸਟਰ ਨਾਲ ਉਸ ਨੇ ਸਟੇਜ ਸਾਂਝੀ ਕਰਨੀ ਹੈ, ਉਸ ਨੂੰ ਸੁਣਨ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਹਨ। ਜੇਕਰ ਉਨ੍ਹਾਂ ਤੱਕ ਉਹ ਟੈਰਿਫ ਘਟਾਉਣ ਦਾ ਸੁਨੇਹਾ ਪਹੁੰਚਾ ਸਕੇਗੀ ਤਾਂ ਕੈਨੇਡਾ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇਗਾ।
ਸਮਿਥ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੇਆਰਾਮ ਹੈ ਕਿਉਂਕਿ ਉਹ ਐਲਬਰਟਾ ਦੇ ਪਰਿਵਾਰਾਂ ਨੂੰ ਟੈਰਿਫ ਦੇ ਬੋਝ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਜੁਟੀ ਹੈ ਅਤੇ ਵਿਰੋਧੀ ਧਿਰਾਂ ਉਸ ਦਾ ਹੌਂਸਲਾ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਸੂਬੇ ਦੀ ਵਿਰੋਧੀ ਧਿਰ ਐਨ.ਡੀ.ਪੀ. ਦੀ ਡਿਪਟੀ ਲੀਡਰ ਰਾਖੀ ਪੰਚੋਲੀ ਨੇ ਸਮਿਥ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਿਹਾ।