Oct 24, 2024 3:46 PM - The Canadian Press
ਐਲਬਰਟਾ ਅਤੇ ਫੈਡਰਲ ਸਰਕਾਰ ਦੇ ਮੰਤਰੀ ਜਲਦ ਹੀ ਬੇਘਰ ਲੋਕਾਂ ਅਤੇ ਕੈਂਪਾਂ ਲਈ ਫੰਡਿੰਗ ਦਾ ਨਵਾਂ ਐਲਾਨ ਕਰਨ ਵਾਲੇ ਹਨ। ਹਾਊਸਿੰਗ ਮੰਤਰੀ ਸੀਨ ਫਰੇਜ਼ਰ ਦਾ ਕਹਿਣਾ ਹੈ ਕਿ ਐਲਬਰਟਾ ,ਓਨਟਾਰੀਓ ਅਤੇ ਸਸਕੈਚਵਨ ਵਲੋਂ ਫੰਡਿੰਗ ਦੇ ਜਵਾਬ ਵਿਚ ਕੋਈ ਅਧਿਕਾਰਤ ਉੱਤਰ ਨਹੀਂ ਦਿੱਤਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਐਲਬਰਟਾ ਦੇ ਸੀਨੀਅਰਜ਼, ਕਮਿਊਨਿਟੀ ਅਤੇ ਸੋਸ਼ਲ ਸਰਵਿਸਸ ਦੇ ਮੰਤਰੀ ਜੇਸਨ ਨਿਕਸਨ ਨੇ ਆਪਣੀ ਸਰਕਾਰ ਵਲੋਂ ਔਟਵਾ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ।
ਨਿਕਸਨ ਅਤੇ ਫਰੇਜ਼ਰ ਕੈਲਗਰੀ, ਐਡਮਿੰਟਨ, ਰੈੱਡ ਡੀਅਰ ਅਤੇ ਲੈਥਬ੍ਰਿਜ ਲਈ ਵਧੇਰੇ ਫੰਡਿੰਗ ਕਰਨ ਲਈ ਸਹਿਮਤ ਹਨ। ਗੌਰਤਲਬ ਹੈ ਕਿ ਔਟਵਾ ਨੇ ਦੋ ਸਾਲਾਂ ਦੌਰਾਨ ਆਸਰਾ ਸਥਾਨ, ਪਰਿਵਰਤਨਸ਼ੀਲ ਘਰਾਂ ਅਤੇ ਹੋਰ ਸਰਵਿਸਸ ਲਈ $250 ਮਿਲੀਅਨ ਦੀ ਫੰਡਿੰਗ ਕਰਨ ਦਾ ਵਚਨ ਦਿੱਤਾ ਹੈ।