Apr 9, 2025 4:18 PM - The Canadian Press
ਐਲਬਰਟਾ ਹੈਲਥ ਸਰਵਿਸਿਜ਼ ਨੇ ਮੰਗਲਵਾਰ ਸੂਬੇ ਵਿਚ ਖਸਰੇ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਪੀੜਤਾਂ ਦੀ ਕੁੱਲ ਗਿਣਤੀ 43 ਹੋ ਗਈ ਹੈ। ਇਨ੍ਹਾਂ ਵਿਚੋਂ 39 ਮਰੀਜ਼ 18 ਤੋਂ ਘੱਟ ਉਮਰ ਦੇ ਹਨ। ਇਹ ਮਾਮਲੇ ਸੂਬੇ ਦੇ 5 ਸਿਹਤ ਜ਼ੋਨ ਵਿਚ ਦੇਖਣ ਨੂੰ ਮਿਲੇ ਹਨ।
ਨਵੇਂ ਮਾਮਲੇ ਉਸ ਸਮੇਂ ਸਾਹਮਣੇ ਆਏ ਜਦ ਐਡਮਿੰਟਨ ਜ਼ੋਨ ਮੈਡੀਕਲ ਸਟਾਫ ਐਸੋਸੀਏਸ਼ਨ ਨੇ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਇਸ ਬੀਮਾਰੀ ਤੋਂ ਬਚਾਅ ਲਈ ਟੀਕਾਕਰਣ ਸਬੰਧੀ ਲੋਕਾਂ ਨੂੰ ਚੰਗੀ ਤਰ੍ਹਾਂ ਜਾਗਰੂਕ ਨਹੀਂ ਕਰ ਰਹੇ। ਇਸ ਦੇ ਜਵਾਬ ਵਿਚ ਸੂਬੇ ਦੀ ਸਿਹਤ ਮੰਤਰੀ ਐਡਰੀਆਨਾ ਲਾਗਰੇਂਜ ਨੇ ਕਿਹਾ ਕਿ ਇੱਥੇ ਸਥਿਤੀ ਇੰਨੀ ਗੰਭੀਰ ਨਹੀਂ ਕਿ ਡਾਕਟਰਾਂ ਨੂੰ ਵਾਰ-ਵਾਰ ਲੋਕਾਂ ਨੂੰ ਸੰਬੋਧਤ ਕਰਨਾ ਪਵੇ।
ਡੌਕਟਰਜ਼, ਹਸਪਤਾਲ ਸਟਾਫ ਅਤੇ ਮੈਡੀਕਲ ਵਰਕਰਜ਼ ਦੀ ਨੁਮਾਇੰਦਗੀ ਕਰਨ ਨਾਲ ਐਸੋਸੀਏਸ਼ਨ ਦਾ ਦੋਸ਼ ਹੈ ਕਿ ਸੂਬੇ ਵਿਚ ਟੀਕਾਕਰਣ ਰੇਟ 70 ਫੀਸਦੀ ਤੋਂ ਵੀ ਘੱਟ ਹੋਣ ਕਾਰਨ ਇਹ ਵਧੇਰੇ ਫੈਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਲਰਟ ਕੀਤਾ ਕਿ ਇਸ ਕਾਰਨ ਮਰੀਜ਼ਾਂ ਨੂੰ ਨਿਮੋਨੀਆ, ਨਜ਼ਰ ਚਲੇ ਜਾਣ ਅਤੇ ਬਰੇਨ ਡੈਮੇਜ ਵਰਗੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਲੋਕ ਖਸਰੇ ਤੋਂ ਬਚਾਅ ਲਈ ਦੋ ਟੀਕੇ ਜ਼ਰੂਰ ਲਗਵਾਉਣ।