12.85°C Vancouver
Ads

Oct 30, 2023 5:53 PM - The Canadian Press

ਅਲਬਰਟਾ ਵਿਧਾਨ ਸਭਾ ਸੈਸ਼ਨ ਸ਼ੁਰੂ, ਸੀਪੀਪੀ ਚੋਂ ਵੱਖ ਹੋਣ 'ਤੇ ਹੋ ਸਕਦਾ ਜਨਮਤ ਬਿੱਲ ਪੇਸ਼

Share On
alberta-legislative-session-begins-referendum-bill-may-be-presented-on-separation-from-cpp
The government has also promised legislation on Albertans having a direct say on any future tax hikes. (Photo: The Canadian Press)

ਅਲਬਰਟਾ ਦਾ ਵਿਧਾਨ ਸਭਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ।ਪ੍ਰੀਮੀਅਰ ਡੈਨੀਅਲ ਸਮਿਥ ਸਰਕਾਰ ਵਲੋਂ ਨਵੇਂ ਸੈਸ਼ਨ ਵਿੱਚ ਅਲਬਰਟਾ ਪੈਨਸ਼ਨ ਯੋਜਨਾ ਨੂੰ ਸਥਾਪਤ ਕਰਨ ਅਤੇ ਕੈਨੇਡਾ ਪੈਨਸ਼ਨ ਪਲੈਨ ਵਿੱਚੋਂ ਨਿਕਲਣ ਸਬੰਧੀ ਜਨਮਤ ਬਿੱਲ ਪੇਸ਼ ਕੀਤੇ ਜਾਣ ਦੀ ਵੀ ਤਿਆਰੀ ਹੈ।

ਪ੍ਰੀਮੀਅਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਅਲਬਰਟਾ ਪੈਨਸ਼ਨ ਯੋਜਨਾ ਲੋਕਾਂ ਦੀ ਰਾਇ ਲੈਣ ਮਗਰੋਂ ਹੀ ਲਾਗੂ ਕੀਤਾ ਜਾਵੇਗਾ।

ਗਵਰਨਮੈਂਟ ਹਾਊਸ ਲੀਡਰ ਜੋਸੇਫ ਸ਼ੋ ਮੁਤਾਬਕ, ਇਸ ਸੀਟਿੰਗ ਵਿੱਚ 7 ਤੋਂ 9 ਬਿੱਲ ਪੇਸ਼ ਕੀਤੇ ਜਾਣਗੇ।

ਸ਼ੋ ਨੇ ਕਿਹਾ ਕਿ ਓਪੀਔਡ ਸੰਕਟ ਨਾਲ ਨਜਿੱਠਣ ਸਬੰਧੀ ਵੀ ਬਿੱਲ ਪਾਸ ਕੀਤਾ ਜਾਵੇਗਾ ਜਿਸ ਤਹਿਤ ਸਰਕਾਰ ਕੋਲ ਡਰੱਗ ਨਿਰਮਾਤਾ ਦੀ ਜਾਂਚ ਲਈ ਸਿੱਧਾ ਕਾਨੂੰਨ ਹੋਵੇਗਾ।

ਹਾਊਸ ਲੀਡ ਨੇ ਕਿਹਾ ਕਿ ਇਸ ਸੀਟਿੰਗ ਵਿੱਚ ਟੈਕਸਪੇਅਰ ਪ੍ਰੋਟੈਕਸ਼ਨ ਬਿੱਲ ਵੀ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਫਿਊਚਰ ਵਿੱਚ ਕਿਸੇ ਵੀ ਕਾਰਪੋਰੇਟ ਜਾਂ ਨਿੱਜੀ ਆਮਦਨ ਟੈਕਸ ਵਿੱਚ ਵਾਧਾ ਲਈ ਸਰਕਾਰ ਨੂੰ ਰੈਫਰੰਡਮ ਵਿੱਚੋਂ ਲੰਘਣਾ ਪਵੇਗਾ।

ਸਮਿਥ ਸਰਕਾਰ ਨੇ ਚੋਣਾਂ ਦੌਰਾਨ ਡਰੱਗ ਦੇ ਆਦੀ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਬਿਨਾਂ ਇਲਾਜ਼ ਲਈ ਭੇਜੇ ਜਾਣ ਦਾ ਕਾਨੂੰਨ ਵੀ ਪੇਸ਼ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਸੀਟਿੰਗ ਵਿੱਚ ਇਸ ਨੂੰ ਪੇਸ਼ ਨਹੀਂ ਕੀਤਾ ਜਾ ਰਿਹਾ ਹੈ, ਹਾਲਾਂਕਿ ਹਾਊਸ ਲੀਡਰ ਜੋਸੇਫ ਸ਼ੋ ਨੇ ਕਿਹਾ ਕਿ ਇਸ ਕਾਨੂੰਨ 'ਤੇ ਕੰਮ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ 31ਵੀਂ ਵਿਧਾਨ ਸਭਾ ਦੀ ਇਹ ਸੀਟਿੰਗ ਦਸੰਬਰ 7 ਤੱਕ ਚੱਲੇਗੀ।

Latest news

No records found.
ADS
Ads

Related News

No records found.
ADS
Ads