10.64°C Vancouver
Ads

Oct 16, 2024 2:16 PM - The Canadian Press

ਐਲਬਰਟਾ ਸਰਕਾਰ ਨੇ ਤੇਲ ਤੇ ਗੈਸ ਨਿਕਾਸ ਕੈਪ ਦੇ ਵਿਰੋਧ ਵਿਚ $7M ਦੀ ਐਡ ਮੁਹਿੰਮ ਕੀਤੀ ਸ਼ੁਰੂ

Share On
alberta-government-launches-7m-ad-campaign-against-incoming-federal-emissions-cap
The province's $7-million ``Scrap the Cap'' campaign also says the federal regulations expected later this year would make groceries, gas and all of life's necessities even more expensive.

ਐਲਬਰਟਾ ਸਰਕਾਰ ਨੇ ਫੈਡਰਲ ਸਰਕਾਰ ਦੇ ਤੇਲ ਤੇ ਗੈਸ ਨਿਕਾਸ ਕੈਪ ਦੇ ਵਿਰੋਧ ਵਿਚ $7M ਦੀ ad ਮੁਹਿੰਮ ਸ਼ੁਰੂ ਕੀਤੀ ਹੈ। "ਸਕ੍ਰੈਪ ਦੀ ਕੈਪ" ਮੁਹਿੰਮ ਐਲਬਰਟਾ, ਬੀ. ਸੀ. ,ਓਨਟੈਰੀਓ , ਨਿਊ ਬਰੰਜ਼ਵਿਕ ਅਤੇ ਨੋਵਾ ਸਕੋਸ਼ੀਆ ਵਿਚ ਚਲਾਈ ਜਾਵੇਗੀ। ਪ੍ਰੀਮੀਅਰ ਡੈਨੀਅਲ ਸਮਿਥ ਨੇ ਮੰਗਲਵਾਰ ਕਿਹਾ ਕਿ ਇਸ ਦੀ ਮਸ਼ਹੂਰੀ ਟੀ.ਵੀ. ਔਨਲਾਈਨ ਵੀਡੀਓ, ਪ੍ਰਿੰਟ ਅਤੇ ਸੋਸ਼ਲ ਮੀਡੀਆ 'ਤੇ ਕੀਤੀ ਜਾਵੇਗੀ।

ਸੂਬੇ ਵਲੋਂ ਅਕਤੂਬਰ 2023 ਵਿਚ ਫੈਡਰਲ ਸਾਫ਼ ਬਿਜਲੀ ਨਿਯਮਾਂ ਦੇ ਵਿਰੋਧ ਵਿਚ $8-million ਦੀ ਮੁਹਿੰਮ ਚਲਾਈ ਗਈ ਸੀ, ਜਿਸ ਨਾਲ ਇਹ ਕਾਫੀ ਮਿਲਦੀ-ਜੁਲਦੀ ਹੈ। ਸਮਿਥ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਇਸ ਲਾਪਰਵਾਹੀ ਵਾਲੇ ਵਿਚਾਰ ਨੂੰ ਛੱਡ ਦੇਵੇ ਅਤੇ ਐਲਬਰਟਾ ਦਾ ਸਾਥ ਦੇਵੇ। ਇਸ ਐਡ ਵਿਚ ਦਿਖਾਇਆ ਗਿਆ ਹੈ ਕਿ ਓਟਵਾ ਦੇ ਐਨਰਜੀ ਪ੍ਰੋਡਕਸ਼ਨ ਕੈਪ ਨਾਲ ਗ੍ਰੋਸਰੀ ਹੋਰ ਮਹਿੰਗੀ ਹੋ ਜਾਵੇਗੀ। ਦੱਸ ਦਈਏ ਕਿ ਸਤੰਬਰ ਵਿਚ ਕੈਨੇਡੀਅਨ ਕਲਾਈਮੇਟ ਇੰਸਟੀਚਿਊਟ ਦੀ ਰਿਪੋਰਟ ਵਿਚ ਸਾਹਮਣੇ ਆਇਆ ਕਿ ਕੈਨੇਡਾ ਦਾ ਮਜ਼ਬੂਤ ਆਰਥਿਕ ਅਤੇ ਜਨਸੰਖਿਆ ਵਾਧੇ ਦੇ ਬਾਵਜੂਦ ਗ੍ਰੀਨ ਹਾਊਸ ਗੈਸ ਨਿਕਾਸ ਪਿਛਲੇ ਸਾਲ ਹਲਕਾ ਜਿਹਾ ਘਟਿਆ ਹੈ। ਹਾਲਾਂਕਿ oil ਤੇ ਗੈਸ ਨਿਕਾਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

Latest news

No records found.
ADS
Ads

Related News

No records found.
ADS
Ads