Oct 27, 2023 7:43 PM - The Canadian Press
ਅਲਬਰਟਾ ਸਰਕਾਰ ਨੇ ਬੈਨਫ ਸੈਂਟਰ ਫਾਰ ਆਰਟਸ ਐਂਡ ਕ੍ਰਿਏਟੀਵਿਟੀ ਦੀ ਪੂਰੇ ਬੋਰਡ ਨੂੰ ਖਾਰਜ ਕਰ ਦਿੱਤਾ ਹੈ।
ਇਸ ਦੀ ਜਗ੍ਹਾ ਅਸਥਾਈ ਪ੍ਰਬੰਧਕ ਦੀ ਨਿਯੁਕਤੀ ਕੀਤੀ ਹੈ, ਜੋ ਵੈਸਟ ਕੈਲਗਰੀ ਦੇ ਬੈਨਫ ਸੈਂਟਰ ਫਾਰ ਆਰਟਸ, ਵਿਗਿਆਨ ,ਕਾਰੋਬਾਰ ਅਤੇ ਵਾਤਾਵਰਣ ਲਈ ਕ੍ਰੇਟਿਵ ਵਰਕ ਦੇ ਵਿਕਾਸ ਤੇ ਪ੍ਰਚਾਰ ਕਰਦਾ ਹੈ।
ਸਰਕਾਰ ਮੁਤਾਬਕ ਅਸਥਾਈ ਪ੍ਰਬੰਧਕ ਪਾਲ ਬਾਏ ਸੈਂਟਰ ਦੀਆਂ ਨੀਤੀਆਂ ਅਤੇ ਅੰਦਰੂਨੀ ਪ੍ਰਕਿਰਿਆਵਾਂ 'ਤੇ 6 ਤੋਂ 9 ਮਹੀਨਿਆਂ ਤੱਕ ਸਮੀਖਿਆ ਕਰਨਗੇ, ਜਦੋਂ ਤੱਕ ਇਸ ਦੇ ਨਵੇਂ ਮੁਖੀ ਤੇ ਬੋਰਡ ਨਹੀਂ ਮਿਲ ਜਾਂਦੇ ਉਦੋਂ ਤੱਕ ਉਹ ਬੋਰਡ ਆਫ਼ ਗਵਰਨਰਜ਼ ਦੀ ਜ਼ਿੰਮੇਵਾਰੀ ਸਾਂਭਣਗੇ।
ਬਾਏ ਜੋ ਕਿ ਟੱਚਸਟੋਨ ਐਕਸਪਲੋਰੇਸ਼ਨ ਇੰਕ. ਦੇ ਪ੍ਰਧਾਨ ਅਤੇ ਸੀਈਓ ਹਨ।
ਉਨ੍ਹਾਂ ਨੇ ਪਿਛਲੇ 25 ਸਾਲਾਂ ਵਿੱਚ ਕਈ ਤੇਲ ਤੇਗੈਸ ਕੰਪਨੀਆਂ ਨਾਲ ਕੰਮ ਕੀਤਾ ਹੈ।
ਉਹ ਕਈ ਬੋਰਡ ਨਾਲ ਵੀ ਕੰਮ ਕਰ ਚੁੱਕੇ ਹਨ ਅਤੇ ਇਸ ਸਮੇਂ ਅਲਬਰਟਾ ਫਾਊਂਡੇਸ਼ਨ ਫਾਰ ਦਾ ਆਰਟਸ ਦੇ ਚੇਅਰਮੈਨ ਹਨ।