Apr 8, 2025 4:05 PM - The Canadian Press
ਐਲਬਰਟਾ ਸਰਕਾਰ ਨਗਰਪਾਲਿਕਾਵਾਂ ਲਈ ਨਵੀਂ ਸੁਤੰਤਰ ਪੁਲਿਸ ਏਜੰਸੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਬੀਤੇ ਦਿਨ ਸਰਕਾਰ ਨੇ ਬਿੱਲ 49 ਪੇਸ਼ ਕੀਤਾ ਹੈ। ਜੇਕਰ ਇਹ ਪਾਸ ਹੁੰਦਾ ਹੈ ਤਾਂ ਕਮਿਊਨੀਟੀਜ਼ ਨੂੰ ਪੁਲਿਸ ਫੋਰਸ ਲਈ ਨਵੀਂ ਏਜੰਸੀ ਚੁਣਨ ਦਾ ਅਧਿਕਾਰ ਹੋਵੇਗਾ। ਹਾਲਾਂਕਿ ਇਸ ਦੇ ਬਾਵਜੂਦ ਆਰ.ਸੀ.ਐਮ.ਪੀ. ਸੂਬੇ ਦੀ ਔਫੀਸ਼ੀਅਲ ਸਰਵਿਸ ਲਈ ਮੌਜੂਦ ਰਹੇਗੀ।
ਪਬਲਿਕ ਸੇਫਟੀ ਮੰਤਰੀ ਮਾਈਕ ਐਲਿਸ ਮੁਤਾਬਕ ਇਸ ਨਾਲ ਲੋਕਲ ਸਰਕਾਰਾਂ ਸੁਰੱਖਿਆ ਦੇ ਮੱਦੇਨਜ਼ਰ ਜ਼ਰੂਰੀ ਕਦਮ ਚੁੱਕ ਸਕਣਗੀਆਂ। ਦੱਸ ਦੇਈਏ ਕਿ ਤਿੰਨ ਸਾਲ ਪਹਿਲਾਂ ਮਿਊਂਸੀਪਲ ਲੀਡਰਜ਼ ਨੇ ਸੂਬੇ ਦੇ ਇਸ ਪ੍ਰਸਤਾਵ ਨੂੰ ਸਵਿਕਾਰ ਨਹੀਂ ਕੀਤਾ ਸੀ। ਉਨ੍ਹਾਂ ਉਸ ਸਮੇਂ ਇਸ ਲਈ ਵਾਧੂ ਖਰਚਾ ਕਰਨ ਨੂੰ ਲੈ ਕੇ ਚਿੰਤਾ ਜਤਾਈ ਸੀ।
ਸਮਿਥ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਸਾਲ ਸ਼ੈਰਿਫ਼ ਦੀ ਤਾਕਤ ਵਧਾਈ, ਕੈਲਗਰੀ ਵਿਚ ਨਵੀਂ ਭਗੌੜਾ ਟੀਮ, ਪੇਂਡੂ ਇਲਾਕਿਆਂ ਵਿਚ ਨਿਗਰਾਨੀ ਯੂਨਿਟ ਨੂੰ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਹੈ।