13.47°C Vancouver
Ads

Apr 11, 2025 6:22 PM - The Canadian Pres

ਐਲਬਰਟਾ ਸਰਕਾਰ ਘਰੇਲੂ ਅਤੇ ਵਪਾਰਕ ਹੀਟਿੰਗ ਬਾਲਣ ਦੇ ਰੂਪ ਵਿਚ ਹਾਈਡ੍ਰੋਜਨ ਨੂੰ ਹਰੀ ਝੰਡੀ ਦੇਣ ਤੇ ਕਰ ਰਹੀ ਵਿਚਾਰ

Share On
alberta-bill-enables-hydrogen-home-heating-electricity-market-remodelling
Neudorf says safety is top of mind and the province will work with regulators to set an acceptable blending rate, as hydrogen is easily ignitable and more explosive than methane.

ਐਲਬਰਟਾ ਸਰਕਾਰ ਘਰੇਲੂ ਅਤੇ ਵਪਾਰਕ ਹੀਟਿੰਗ ਬਾਲਣ ਦੇ ਰੂਪ ਵਿਚ ਹਾਈਡ੍ਰੋਜਨ ਨੂੰ ਹਰੀ ਝੰਡੀ ਦੇਣ ਦਾ ਵਿਚਾਰ ਕਰ ਰਹੀ ਹੈ ਕਿਉਂਕਿ ਗੈਸ ਨਿਕਾਸੀ ਵਿਚ ਕਟੌਤੀ ਆਵੇਗੀ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਯੂਟੀਲਿਟੀ ਮੰਤਰੀ ਨੇਥਨ ਨਿਊਡੋਰਫ ਵਲੋਂ ਉਪਯੋਗੀ ਕੰਪਨੀਆਂ ਨੂੰ ਹਾਈਡ੍ਰੋਜਨ ਨੂੰ ਕੁਦਰਤੀ ਗੈਸ ਦੀ ਸਪਲਾਈ ਵਿਚ ਮਿਲਾਉਣ ਦੀ ਇਜਾਜ਼ਤ ਮਿਲੇਗੀ।

ਇਸ ਦੇ ਲਈ ਗ੍ਰਾਹਕਾਂ ਦੇ ਦਸਤਖ਼ਤ ਲਏ ਜਾਣਗੇ। ਨਿਊਡੋਰਫ ਮੁਤਾਬਕ ਉਹ ਸੂਬੇ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹਨ। ਉਹ ਇਸ ਦੀ ਮਿਲਾਵਟ ਲਈ ਦਰ ਵੀ ਨਿਸ਼ਚਿਤ ਕਰਨਗੇ ਕਿਉਂਕਿ ਹਾਈਡ੍ਰੋਜਨ ਮੀਥੇਨ ਦੇ ਮੁਕਾਬਲੇ ਜਲਦੀ ਅੱਗ ਫੜਦੀ ਹੈ। ਇਸ ਲਈ ਸਭ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਵੇਗਾ।

ਸੂਬੇ ਦੇ ਗਰਿੱਡ ਸਿਸਟਮ ਲਈ ਨਵੇਂ ਨਿਯਮ ਤੈਅ ਕੀਤੇ ਜਾਣਗੇ। ਇਹ ਬਦਲਾਅ ਘਰਾਂ ਦੇ ਹੀਟਿੰਗ ਸਿਸਟਮ ਅਤੇ ਬਿਜਲੀ ਬਾਜ਼ਾਰ ਨੂੰ ਸਮਰੱਥ ਬਣਾਵੇਗਾ।

Latest news

No records found.
ADS
Ads

Related News

No records found.
ADS
Ads