10.29°C Vancouver
Ads

Sep 14, 2023 8:34 PM - CONNECT NEWS

Alberta ਨੇ affordable ਹਾਊਸਿੰਗ ਲਈ ਸਰਕਾਰੀ ਯੂਨਿਟਸ ਫਿਰ ਤੋਂ ਖੋਲ੍ਹਣ ਦਾ ਕੀਤਾ ਐਲਾਨ

Share On

Alberta ਸਰਕਾਰ ਨੇ ਸਸਤੇ ਘਰਾਂ ਦੀ ਕਮੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀ ਮਾਲਕੀ ਵਾਲੇ ਹਾਊਸਿੰਗ ਯੂਨਿਟਸ ਨੂੰ ਫਿਰ ਤੋਂ ਰਹਿਣਯੋਗ ਬਣਾਉਣ ਲਈ ਉਹਨਾਂ 'ਤੇ 16 ਮਿਲੀਅਨ ਡਾਲਰ ਖਰਚ ਕਰਨ ਦਾ ਫੈਸਲਾ ਕੀਤਾ ਹੈ।

ਸੋਸ਼ਲ ਸਰਵਿਸਿਜ਼ ਮਿਨਿਸਟਰ ਜੇਸਨ ਨਿਕਸਨ ਨੇ ਕਿਹਾ ਕਿ ਇਹ ਪੈਸਾ ਇਸ ਸਾਲ ਦੇ ਬਜਟ ਵਿਚ ਪਹਿਲਾਂ ਹੀ ਅਲਾਟ ਕੀਤੇ ਗਏ 94 ਮਿਲੀਅਨ ਡਾਲਰ ਤੋਂ ਇਲਾਵਾ ਹੈ।

ਇਸ ਫੰਡ ਦਾ ਇਸਤੇਮਾਲ ਪੁਰਾਣੇ ਹੋ ਚੁੱਕੇ ਸਰਕਾਰ ਦੀ ਮਾਲਕੀ ਵਾਲੇ ਹਾਊਸਿੰਗ ਯੂਨਿਟਸ ਦੀਆਂ ਵਿੰਡੋਜ਼ ਨੂੰ ਬਦਲਣ, ਛੱਤਾਂ ਦੀ ਮੁਰਮੰਤ ਦੇ ਨਾਲ-ਨਾਲ ਹੋਰ ਪੁਨਰਵਾਸ ਪ੍ਰੋਜੈਕਟਸ ਲਈ ਕੀਤੀ ਜਾਵੇਗੀ।

ਨਿਕਸਨ ਨੇ ਕਿਹਾ ਕਿ ਸਰਕਾਰ ਵਲੋਂ ਪਹਿਲ ਦੇ ਆਧਾਰ ਵਾਲੇ ਯੂਨਿਟਸ ਦੀ ਪਛਾਣ ਕਰਨ ਲਈ ਹਾਊਸਿੰਗ ਪ੍ਰੋਵਾਈਡਰਸ ਨਾਲ ਕੰਮ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਉਹਨਾਂ ਜਾਣਕਾਰੀ ਦਿੱਤੀ ਕਿ ਅਗਲੇ 8 ਸਾਲਾਂ ਵਿਚ ਸਰਕਾਰ ਦਾ ਮਕਸਦ 25,000 ਨਵੇਂ ਸਸਤੇ ਘਰ ਬਣਾਉਣਾ ਹੈ, ਜਿਸ ਲਈ 9 ਬਿਲੀਅਨ ਡਾਲਰ ਖ਼ਰਚ ਹੋਣਗੇ ਪਰ ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਮੌਜੂਦਾ ਘਰਾਂ ਨੂੰ ਠੀਕ ਕਰਨ ਦੀ ਲੋੜ ਹੈ।

ਸੂਬੇ ਦੇ ਸੋਸ਼ਲ ਸਰਵਿਸਿਜ਼ ਮਿਨਿਸਟਰ ਨੇ ਇਹ ਵੀ ਕਿਹਾ ਕਿ 2019 ਤੋਂ ਹਾਊਸਿੰਗ ਲਈ ਸਰਕਾਰ 700 ਮਿਲੀਅਨ ਡਾਰ ਖਰਚ ਕਰ ਚੁੱਕੀ ਹੈ ਅਤੇ 4,600 ਤੋਂ ਵੱਧ ਯੂਨਿਟਸ ਦਾ ਨਿਰਮਾਣ ਕੀਤਾ ਹੈ। ਗੌਰਤਲਬ ਹੈ ਕਿ ਬੁੱਧਵਾਰ ਨੂੰ ਫੈਡਰਲ ਸਰਕਾਰ ਨੇ ਵੀ ਸਸਤੇ ਘਰਾਂ ਸਬੰਧੀ ਹਾਊਸਿੰਗ ਐਕਸਲੇਟਰ ਫੰਡ ਤਹਿਤ ਪਹਿਲੀ ਡੀਲ ਓਨਟੇਰੀਓ ਦੇ ਲੰਡਨ ਨਾਲ ਕਰਨ ਦੀ ਘੋਸ਼ਣਾ ਕੀਤੀ। ਇਸ ਪ੍ਰੋਗਰਾਮ ਨਾਲ ਜੁੜਨ ਲਈ ਟਰੂਡੋ ਵਲੋਂ ਹੋਰ ਸ਼ਹਿਰਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਗਈ।

Latest news

No records found.
ADS
Ads

Related News

No records found.
ADS
Ads