14.01°C Vancouver
Ads

Apr 18, 2025 4:58 PM - Connect Newsroom

ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਾਂ ਤੋਂ ਪਹਿਲਾਂ ਅੱਜ ਤੋਂ ਐਡਵਾਂਸ ਵੋਟਿੰਗ ਹੋਈ ਸ਼ੁਰੂ

Share On
advance-voting-begins-in-canada-ahead-of-april-28-election
As of this month, nearly 130,000 Canadians have already voted using special ballots, according to figures released by Elections Canada. (Photo: The Canadian Press)

ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਾਂ ਤੋਂ ਪਹਿਲਾਂ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਰਜਿਸਟਰਡ ਵੋਟਰ ਸੋਮਵਾਰ ਤੱਕ ਦੇ 4 ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਰਾਤ 9 ਵਜੇ ਵਿਚਕਾਰ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨ 'ਤੇ ਐਡਵਾਂਸ ਵੋਟ ਪਾ ਸਕਦੇ ਹਨ।

ਇਲੈਕਸ਼ਨ ਕੈਨੇਡਾ ਵਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, 130,000 ਦੇ ਕਰੀਬ ਕੈਨੇਡੀਅਨ ਪਹਿਲਾਂ ਹੀ ਵਿਸ਼ੇਸ਼ ਬੈਲਟ ਰਾਹੀਂ ਵੋਟ ਪਾ ਚੁੱਕੇ ਹਨ। ਵਿਸ਼ੇਸ਼ ਬੈਲਟ ਉਨ੍ਹਾਂ ਕੈਨੇਡੀਅਨਾਂ ਨੂੰ ਜਾਰੀ ਕੀਤੇ ਜਾਂਦੇ ਹਨ ਜੋ ਚੋਣਾਂ ਵਾਲੇ ਦਿਨ ਜਾਂ ਐਡਵਾਂਸ ਪੋਲ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ।

ਉਥੇ ਹੀ, ਬੀਤੀ ਰਾਤ ਮਾਂਟਰੀਅਲ ਵਿਚ ਅੰਤਿਮ ਇੰਗਲਿਸ਼ ਡਿਬੇਟ ਵਿਚ ਲਿਬਰਲ ਲੀਡਰ ਮਾਰਕ ਕਾਰਨੀ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ, ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਅਤੇ ਬਲਾਕ ਕਿਊਬੈਕਵਾ ਲੀਡਰ ਈਵ-ਫਰਾਂਸਵਾ ਬਲਾਂਸ਼ੇ ਨੇ ਕਈ ਵਿਸ਼ਿਆਂ 'ਤੇ ਬਹਿਸ ਕੀਤੀ, ਜਿਸ ਵਿਚ ਤੇਲ-ਗੈਸ ਪਾਈਪਲਾਈਨ, ਵਾਤਾਵਰਣ, ਜਨਤਕ ਤੇ ਰਾਸ਼ਟਰੀ ਸੁਰੱਖਿਆ ਅਤੇ ਰਹਿਣ ਦੀ ਲਾਗਤ ਵਰਗੇ ਮੁੱਦੇ ਸ਼ਾਮਲ ਸਨ।

ਟੈਰਿਫ ਦੇ ਮੁੱਦੇ 'ਤੇ ਵਿਰੋਧੀਆਂ ਵਲੋਂ ਹਮਲਾ ਕੀਤੇ ਜਾਣ 'ਤੇ ਕਾਰਨੀ ਨੇ ਕਿਹਾ ਕਿ ਅਮਰੀਕਾ ਨਾਲ ਪੁਰਾਣੇ ਸਬੰਧ ਖ਼ਤਮ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ਸੂਬਿਆਂ ਵਿਚਕਾਰ ਵਪਾਰਕ ਰੁਕਾਵਟਾਂ ਨੂੰ ਘਟਾਉਣ ਲਈ ਕੰਮ ਕਰੇਗੀ।

Latest news

No records found.
ADS
Ads

Related News

No records found.
ADS
Ads