13.15°C Vancouver
Ads

Oct 10, 2024 4:32 PM - The Canadian Press

ਬੀ.ਸੀ. ਚੋਣਾਂ ਲਈ ਅਗਾਊਂ ਵੋਟਿੰਗ ਅੱਜ ਤੋਂ ਹੋਈ ਸ਼ੁਰੂ

Share On
advance-voting-begins-for-the-british-columbia-provincial-election-on-oct-19
Elections BC says there are 343 advance voting places, although not all will open every day for the two advance voting periods, which run from today until Oct. 13, then on Oct. 15 and 16.(Photo: The Canadian Press)

ਬੀ.ਸੀ. ਚੋਣਾਂ ਲਈ ਅਗਾਊਂ ਵੋਟਿੰਗ ਅੱਜ ਸ਼ੁਰੂ ਹੋ ਗਈ ਹੈ ਅਤੇ ਚਾਹਵਾਨ ਵੋਟਰ ਅੱਜ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਵੋਟਿੰਗ ਕਰ ਸਕਦੇ ਹਨ। ਇਲੈਕਸ਼ਨਜ਼ ਬੀ.ਸੀ. ਦਾ ਕਹਿਣਾ ਹੈ ਕਿ ਇੱਥੇ 343 ਅਗਾਊਂ ਵੋਟਿੰਗ ਸਥਾਨ ਹਨ, ਹਾਲਾਂਕਿ ਅਗਾਊਂ ਵੋਟਿੰਗ ਦੇ ਅੱਜ ਤੋਂ ਲੈ ਕੇ 13 ਅਕਤੂਬਰ ਅਤੇ 15 ਤੋਂ ਲੈ ਕੇ 16 ਅਕਤੂਬਰ ਤਕ 2 ਪੀਰੀਅਡ ਹੀ ਹੋਣਗੇ। ਇਸ ਦੌਰਾਨ ਸੋਮਵਾਰ ਨੂੰ ਧੰਨਵਾਦੀ ਦੀ ਛੁੱਟੀ ਕਾਰਨ ਵੋਟਿੰਗ ਬੰਦ ਰਹੇਗੀ।

ਰਿਸਰਚ ਕੰ. ਵਲੋਂ ਬੀ.ਸੀ. ਵਿਚ 30 ਸਤੰਬਰ ਅਤੇ 2 ਅਕਤੂਬਰ ਵਿਚਕਾਰ ਕੀਤੇ ਗਏ ਸਰਵੇ ਵਿਚ ਐਨਡੀਪੀ ਲੀਡਰ ਡੇਵਿਡ ਈਬੀ ਅਤੇ ਕੰਜ਼ਰਵੇਟਿਵ ਆਗੂ ਜੌਨ ਰੁਸਟੈਡ ਵਿਚਕਾਰ ਸਖ਼ਤ ਮੁਕਾਬਲੇ ਦੇ ਰੁਝਾਨ ਦਿਖਾਈ ਦੇ ਰਹੇ ਹਨ ਅਤੇ ਅਗਾਊਂ ਵੋਟਿੰਗ ਨੇ ਪਿਛਲੀਆਂ ਚੋਣਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਯੋਗ ਵੋਟਰ ਅਗਾਊਂ ਵੋਟਿੰਗ ਵਿਚ ਹਿੱਸਾ ਲੈ ਸਕਦੇ ਹਨ ਅਤੇ ਆਪਣੇ ਸਭ ਤੋਂ ਨਜ਼ਦੀਕੀ ਸਥਾਨ ਨੂੰ ਟ੍ਰੈਕ ਕਰਨ ਲਈ ਕਿੱਥੇ ਵੋਟ ਪਾਉਣੀ ਹੈ ਕਾਰਡ ਨੂੰ ਦੇਖਿਆ ਜਾ ਸਕਦਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਇਲੈਕਸ਼ਨਜ਼ ਬੀ.ਸੀ. ਦੀ ਵੈਬਸਾਈਟ ਵੀ ਦੇਖੀ ਜਾ ਸਕਦੀ ਹੈ।

Latest news

No records found.
ADS
Ads

Related News

No records found.
ADS
Ads