Feb 6, 2025 6:39 PM - The Canadian Press
ਐਬਟਸਫੋਰਡ ਦੇ ਇੱਕ ਡੇਅਕੇਅਰ ਵਿਚ ਬੱਚਿਆਂ ਨਾਲ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ ਇਸ ਦੀ ਮਾਲਕ ਇੰਦੂ ਤੱਖਰ ’ਤੇ ਕਾਰਵਾਈ ਕੀਤੀ ਹੈ ਅਤੇ ਉਸ ਨੂੰ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਈਸਟ ਐਬਟਸਫੋਰਡ ਦੇ ਡੇਅਕੇਅਰ ਵਿਚ ਦੋ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਕਈ ਮਾਮਲਿਆਂ ਵਿਚ ਸ਼੍ਰੀਮਤੀ.ਤੱਖਰ ਨੂੰ ਚਾਰਜ ਕੀਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਇਹ ਜਾਂਚ ਪਿਛਲੇ ਸਾਲ ਦੇ ਅਕਤੂਬਰ ਤੋਂ ਚੱਲ ਰਹੀ ਸੀ, ਅਧਿਕਾਰੀਆਂ ਨੂੰ ਡੇਅਕੇਅਰ ਦੇ ਮਾਲਕ-ਸੰਚਾਲਕ ਵਲੋਂ ਬੱਚਿਆਂ ਨਾਲ ਕੁੱਟਮਾਰ ਦੀਆਂ ਰਿਪੋਰਟਾਂ ਮਿਲੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾਵਾਂ ਕਥਿਤ ਤੌਰ ’ਤੇ 2022 ਵਿਚ ਵਾਪਰੀਆਂ ਸਨ। ਮੰਗਲਵਾਰ ਨੂੰ ਪੁਲਿਸ ਨੇ 60 ਸਾਲਾ ਇੰਦੂ ਤੱਖਰ ਨੂੰ ਗ੍ਰਿਫਤਾਰ ਕੀਤਾ ਅਤੇ ਉਸ ’ਤੇ ਹਮਲਾ ਦੇ ਛੇ ਦੋਸ਼ ਲਗਾਏ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਸ਼੍ਰੀਮਤੀ.ਤੱਖਰ ਨੂੰ ਅਦਾਲਤੀ ਸ਼ਰਤਾਂ ਨਾਲ ਹਿਰਾਸਤ ਤੋਂ ਰਿਹਾਅ ਕੀਤਾ ਗਿਆ ਹੈ, ਉਸ ਨੂੰ ਕਿਸੇ ਵੀ ਡੇਅਕੇਅਰ ਕੇਂਦਰ ਵਿਚ ਜਾਣ ਅਤੇ 16 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨਾਲ ਕੋਈ ਸੰਪਰਕ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।