10.53°C Vancouver
Ads

Feb 26, 2025 5:10 PM - Connect Newsroom

‘ਆਪ’ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

Share On
aap-announces-sanjeev-arora-as-its-candidate-from-ludhiana-west-constituency
It is worth noting that Gurpreet Gogi, the MLA from the Ludhiana West seat, passed away on January 10 this year, leaving the seat vacant.

ਪੰਜਾਬ ਦੀ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਹੈ, ਜੋ ਮੌਜੂਦਾ ਸਮੇਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ। ਅਰੋੜਾ ਨੂੰ ਐਮਐਲਏ ਦੀ ਚੋਣ ਵਿਚ ਉਤਾਰਨ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਸੰਜੀਵ ਅਰੋੜਾ ਦੀ ਜਗ੍ਹਾ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਭੇਜੇਗੀ।ਜ਼ਿਕਰਯੋਗ ਹੈ ਕਿ ਲੁਧਿਆਣਾ ਪੱਛਮੀ ਸੀਟ ਤੋਂ ਆਪ ਦੇ ਗੁਰਪ੍ਰੀਤ ਗੋਗੀ ਵਿਧਾਇਕ ਸਨ, ਜਿਨ੍ਹਾਂ ਦੀ ਇਸ ਸਾਲ 10 ਜਨਵਰੀ ਨੂੰ ਮੌਤ ਹੋ ਗਈ ਸੀ, ਜਿਸ ਕਾਰਨ ਇਹ ਸੀਟ ਖਾਲੀ ਹੈ।

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਪਹਿਲਾਂ ਇਸ ਸੀਟ ਤੋਂ ਕੇਜਰੀਵਾਲ ਚੋਣ ਲੜਨ ਦਾ ਵਿਚਾਰ ਕਰ ਰਹੇ ਸਨ ਪਰ ਪੰਜਾਬ ਵਿਚ ਵਿਰੋਧ ਦੇ ਖ਼ਦਸ਼ੇ ਕਾਰਨ ਉਨ੍ਹਾਂ ਇਰਾਦਾ ਬਦਲ ਦਿੱਤਾ ਅਤੇ ਹੁਣ ਅਰੋੜਾ ਨੂੰ ਉਮੀਦਵਾਰ ਬਣਾ ਕੇ ਖੁਦ ਉਸ ਦੀ ਜਗ੍ਹਾ ਰਾਜ ਸਭਾ ਜਾਣ ਦੀ ਤਿਆਰੀ ਵਿਚ ਹਨ।

Latest news

No records found.
ADS
Ads

Related News

No records found.
ADS
Ads