Nov 12, 2024 1:19 PM - The Canadian Press
ਚੀਨ ਦੇ ਜ਼ੁਹਾਈ ਸ਼ਹਿਰ ਵਿਚ ਸੋਮਵਾਰ ਸ਼ਾਮ ਵੱਡੀ ਘਟਨਾ ਵਾਪਰੀ। ਇੱਥੇ ਇੱਕ ਸਪੋਰਟਸ ਕੰਪਲੈਕਸ ਦੇ ਬਾਹਰ ਇੱਕ ਡਰਾਈਵਰ ਨੇ ਜਾਣਬੁੱਝ ਕੇ ਆਪਣੀ ਕਾਰ ਨੂੰ ਭੀੜ ਉੱਤੇ ਚੜ੍ਹਾ ਦਿੱਤਾ, ਜਿਸ ਵਿਚ 35 ਲੋਕਾਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖਮੀ ਹੋ ਗਏ। 62 ਸਾਲਾ ਡਰਾਈਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਸ ਨੂੰ ਹਿਰਾਸਤ ਵਿਚ ਲੈ ਲਿਆ, ਹਾਲਾਂਕਿ,ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦੋਸ਼ੀ ਖੁਦ ਦੇ ਹਮਲੇ ਵਿਚ ਜ਼ਖਮੀ ਹੋ ਕੇ ਕੋਮਾ ਵਿਚ ਹੈ।
ਪੁਲਿਸ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਤਲਾਕ ਤੋਂ ਬਾਅਦ ਜਾਇਦਾਦ ਦੇ ਨਿਪਟਾਰੇ ਤੋਂ ਨਾਖੁਸ਼ ਸੀ ਅਤੇ ਇਸੇ ਕਾਰਨ ਉਸ ਨੇ ਤੇਜ਼ ਰਫ਼ਤਾਰ ਨਾਲ ਭੀੜ 'ਤੇ ਕਾਰ ਚੜ੍ਹਾ ਦਿੱਤੀ। ਹਾਲਾਂਕਿ ਕੋਮਾ ਵਿਚ ਹੋਣ ਕਾਰਨ ਉਹ ਪੁਲਿਸ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰੱਥ ਹੈ। ਇਹ ਘਟਨਾ ਉਦੋਂ ਵਾਪਰੀ ਹੈ, ਜਦੋਂ ਜ਼ੁਹਾਈ ਸ਼ਹਿਰ ਇਨ੍ਹੀਂ ਦਿਨੀਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਏਅਰਸ਼ੋਅ ਦੀ ਮੇਜ਼ਬਾਨੀ ਕਰ ਰਿਹਾ ਹੈ।