May 12, 2023 8:41 PM - The Canadian Press
ਅਲਬਰਟਾ ਵਿਚ ਅੱਗ ਨੂੰ ਬੁਝਾਉਣ ਵਿਚ ਮਦਦ ਲਈ ਕੈਨੇਡੀਅਨ ਆਰਮਡ ਫੋਰਸਿਜ਼ ਵਲੋਂ ਲਗਭਗ 200 ਸੈਨਿਕ ਤਾਇਨਾਤ ਕਰ ਦਿੱਤੇ ਗਏ ਹਨ ਅਤੇ 100 ਹੋਰ ਇਸ ਵੀਕੈਂਡ 'ਤੇ ਸੂਬੇ ਵਿਚ ਪਹੁੰਚ ਜਾਣਗੇ।
ਸੂਬੇ ਦੇ ਪਬਲਿਕ ਸੇਫਟੀ ਮਨਿਸਟਰ ਮਾਇਕ ਏਲਿਸ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਗਰੈਂਡ ਪ੍ਰੇਰੀ, ਫੌਕਸ ਕਰੀਕ ਅਤੇ ਡ੍ਰੇਟਨ ਵੈਲੀ ਵਿਚ ਵਾਈਲਡ ਫਾਏਰ੍ਸ ਨੂੰ ਕੰਟਰੋਲ ਕਰਨ ਲਈ ਜਲਦ ਮਿਲਟਰੀ ਮੈਂਬਰਸ ਫਾਇਰ ਫਾਈਟਰਜ਼ ਨਾਲ ਇਸ ਲੜਾਈ ਵਿਚ ਸ਼ਾਮਲ ਹੋ ਰਹੇ ਹਨ।
ਏਲਿਸ ਨੇ ਦੱਸਿਆ ਕਿ ਸੂਬਾ ਸਰਕਾਰ ਵਾਈਲਡ ਫਾਏਰ੍ਸ ਦੇ 6,500 ਤੋਂ ਵੱਧ ਪੀੜਤਾਂ ਨੂੰ ਐਮਰਜੰਸੀ ਪੇਮੈਂਟ ਵਿਚ ਲਗਭਗ ਦੋ ਮਿਲੀਅਨ ਡਾਲਰ ਦਾ ਭੁਗਤਾਨ ਕਰ ਚੁੱਕੀ ਹੈ।
ਮੌਜੂਦਾ ਸਮੇਂ 16,000 ਦੇ ਆਸਾਪਾਸ ਲੋਕ ਘਰਾਂ ਤੋਂ ਬਾਹਰ ਹਨ ਸ਼ੁਰੂ ਵਿਚ ਇਹ ਗਿਣਤੀ 31 ਹਜ਼ਾਰ ਦੇ ਪੀਕ 'ਤੇ ਪਹੁੰਚ ਗਈ ਸੀ।
ਉਥੇ ਹੀ ਸੂਬੇ ਵਿਚ ਇਸ ਸਮੇਂ 74 ਜਗ੍ਹਾ ਜੰਗਲੀ ਅੱਗ ਐਕਟਿਵ ਹੈ ਅਤੇ 20 ਥਾਵਾਂ 'ਤੇ ਸਥਿਤੀ ਕੰਟਰੋਲ ਤੋਂ ਬਾਹਰ ਹੈ।
ਇਸ ਸਾਲ ਹੁਣ ਤੱਕ ਕੁੱਲ 433 ਵਾਈਲਡ ਫਾਏਰ੍ਸਵਿਚ 410,000 ਹੈਕਟੇਅਰ ਤੋਂ ਵੱਧ ਖੇਤਰ ਜਲਾ ਚੁੱਕਾ ਹੈ।
ਇੰਡੀਜਿਨਸ ਕਮਿਊਨੀਟੀਜ਼ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ।
ਕਈ ਜਗ੍ਹਾ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਕਿ ਵਸਨੀਕ ਕਦੋਂ ਸੁਰੱਖਿਤ ਘਰ ਵਾਪਸ ਜਾ ਸਕਣਗੇ।
ਅਲਬਰਟਾ ਦੇ ਜਿਨ੍ਹਾਂ ਵਸਨੀਕਾਂ ਨੂੰ ਮਦਦ ਦੀ ਜ਼ਰੂਰਤ ਹੈ, ਉਹ ਸਰਕਾਰ ਵਲੋਂ ਦਿੱਤੇ ਨੰਬਰ 310-4455 'ਤੇ ਕਾਲ ਕਰ ਸਕਦੇ ਹਨ।