Oct 3, 2023 6:01 PM - The Canadian Press
ਬੈਂਫ਼ ਨੈਸ਼ਨਲ ਪਾਰਕ ਵਿੱਚ ਇੱਕ ਰਿੱਛ ਨੇ 2 ਲੋਕਾਂ 'ਤੇ ਹਮਲਾ ਕੀਤਾ ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਹੈ।
ਪਾਰਕਸ ਕੈਨੇਡਾ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਇਹ ਹਮਲਾ ਹੋਇਆ, ਇਸ ਜੋੜੇ ਦੇ ਨਾਲ ਇੱਕ ਪਾਲਤੂ ਕੁੱਤਾ ਵੀ ਸੀ ਅਤੇ ਉਹ ਵੀ ਇਸ ਹਮਲੇ ਵਿੱਚ ਮਾਰਿਆ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਦੋਵੇਂ ਲੰਬੇ ਸਮੇਂ ਤੋਂ ਆਊਟਡੋਰ ਜਾਂਦੇ ਸਨ।
ਉਨ੍ਹਾਂ ਨੂੰ ਜੰਗਲੀ ਇਲਾਕਿਆਂ ਵਿੱਚ ਰਹਿਣ ਦਾ ਖ਼ਾਸਾ ਤਜਰਬਾ ਵੀ ਸੀ, ਪਰ ਬਦਕਿਸਮਤੀ ਨਾਲ ਇਹ ਰਿੱਛ ਦੇ ਹਮਲੇ ਦਾ ਸ਼ਿਕਾਰ ਹੋ ਗਏ।
ਬੈਂਫ਼ ਫ਼ੀਲਡ ਯੂਨਿਟ ਮੈਨੇਜਰ ਨਟੈਲੀ ਫ਼ੇਅ ਨੇ ਕਿਹਾ ਕਿ ਪਾਰਕਸ ਕੈਨੇਡਾ ਨੂੰ ਸ਼ੁੱਕਰਵਾਰ ਨੂੰ ਰਾਤ 8 ਵਜੇ ਦੇ ਕਰੀਬ ਯਾ ਹਾ ਟਿੰਡਾ ਰੈਂਚ ਦੇ ਪੱਛਮ ਵਿਚ ਰੈੱਡ ਡੀਅਰ ਰਿਵਰ ਵੈਲੀ ਵਿੱਚ ਇੱਕ ਜੀਪੀਐਸ ਡਿਵਾਇਸ ਤੋਂ ਰਿੱਛ ਦੇ ਹਮਲੇ ਦੀ ਜਾਣਕਾਰੀ ਮਿਲੀ ਸੀ।
ਰਿਸਪਾਂਸ ਟੀਮ ਦੇਰ ਰਾਤ ਕਰੀਬ 1 ਵਜੇ ਪਹੁੰਚੀ ਅਤੇ ਉਹਨਾਂ ਨੂੰ ਦੋ ਲਾਸ਼ਾਂ ਮਿਲੀਆਂ।
ਪਾਰਕਸ ਕੈਨੇਡਾ ਦੇ ਸਟਾਫ਼ ਨੂੰ ਰਿੱਛ ਨੂੰ ਖ਼ਤਰਨਾਕ ਦੱਸਦੇ ਹੋਏ ਉਸਨੂੰ ਮੌਕੇ ‘ਤੇ ਹੀ ਮਾਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ।