Apr 1, 2025 12:15 PM - The Canadian Press
ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ ਇਸ ਸਾਲ 149 ਕਿਲੋ ਮੈਥਾਮਫੇਟਾਮਾਈਨ ਜ਼ਬਤ ਕੀਤਾ ਗਿਆ ਹੈ। ਕੈਨੇਡੀਅਨ ਬਾਰਡਰ ਏਜੰਟ ਮੁਤਾਬਕ ਇਹ ਨਸ਼ਾ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀਆਂ ਦੌਰਾਨ ਫੜਿਆ ਗਿਆ,ਜਿਸ ਦੀ ਤਸਕਰੀ ਆਸਟ੍ਰੇਲੀਆ,ਨਿਊਜ਼ੀਲੈਂਡ ਅਤੇ ਹਾਂਗ ਕਾਂਗ ਵਿਚ ਕੀਤੀ ਜਾਣੀ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਉਸ ਦੇ ਅਨੁਮਾਨ ਮੁਤਾਬਕ,ਇਸ ਨਸ਼ੇ ਦੀ ਕੁੱਲ ਬਾਜ਼ਾਰ ਕੀਮਤ ਅੱਧਾ ਮਿਲੀਅਨ ਡਾਲਰ ਸੀ।
ਬਿਆਨ ਅਨੁਸਾਰ, ਇਹ ਨਸ਼ਾ ਜਨਵਰੀ ਅਤੇ ਫਰਵਰੀ ਵਿਚ ਵੱਖ-ਵੱਖ 6 ਮੌਕਿਆਂ 'ਤੇ ਜ਼ਬਤ ਹੋਇਆ,ਜੋ ਸੂਟਕੇਸ,ਕਾਫੀ ਤੇ ਮਿਰਚ ਦੇ ਥੈਲੇ ਅਤੇ ਵੈਕਿਊਮ-ਸੀਲਬੰਦ ਪੈਕੇਜਿੰਗ ਵਿਚ ਲੁਕਾਇਆ ਗਿਆ ਸੀ। ਏਜੰਸੀ ਨੇ ਕਿਹਾ ਕਿ ਸਾਰੇ ਛੇ ਯਾਤਰੀਆਂ ਨੂੰ ਆਰ.ਸੀ.ਐਮ.ਪੀ. ਦੀ ਫੈਡਰਲ ਪੁਲਿਸ ਪੈਸੀਫਿਕ ਰੀਜ਼ਨ ਯੂਨਿਟ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ। ਹਾਲਾਂਕਿ,ਏਜੰਸੀ ਨੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਅਤੇ ਨਾ ਹੀ ਇਹ ਦੱਸਿਆ ਕਿ ਇਹ ਯਾਤਰੀ ਕਿਸ ਇਲਾਕੇ ਨਾਲ ਸਬੰਧਤ ਸਨ।