11.26°C Vancouver
Ads

Dec 17, 2024 3:26 PM - CONNECT NEWSROOM

ਜੌਰਜੀਆ ਦੇ ਇੱਕ ਰੈਸਟੋਰੈਂਟ 'ਚੋਂ ਮਿਲੀਆਂ 11 ਭਾਰਤੀਆਂ ਦੀਆਂ ਲਾਸ਼ਾਂ

Share On
11-indians-found-dead-at-restaurant-in-georgias-mountain-resort-of-gudauri
All victims died from carbon monoxide poisoning.

ਜੌਰਜੀਆ ਦੇ ਗੁਦੌਰੀ ਵਿਚ ਇੱਕ ਮੌਂਟੈਨ ਰਿਜੋਰਟ ਵਿਚ 11 ਭਾਰਤੀਆਂ ਸਮੇਤ 12 ਲੋਕਾਂ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਇਨ੍ਹਾਂ ਵਿਚੋਂ 10 ਪੰਜਾਬ ਦੇ ਰਹਿਣ ਵਾਲੇ ਸਨ। ਕੁੱਲ 12 ਲੋਕਾਂ ਵਿਚੋਂ ਇੱਕ ਜਾਰਜੀਅਨ ਨਾਗਰਿਕ ਵੀ ਸੀ।

ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਕਿਸੇ ਵੀ ਹਿੰਸਾ ਦੇ ਸਬੂਤ ਨਹੀਂ ਮਿਲੇ ਹਨ ਅਤੇ ਇਹ ਇੱਕ ਦੁਰਘਟਨਾ ਸੀ। ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਬਿਲਡਿੰਗ ਵਿਚ ਬਿਜਲੀ ਜਾਣ ਮਗਰੋਂ ਤੇਲ ਨਾਲ ਚੱਲਣ ਵਾਲਾ ਜਨਰੇਟਰ ਚਾਲੂ ਕਰ ਦਿੱਤਾ ਗਿਆ ਸੀ, ਜਿਸ ਤੋਂ ਕਾਰਬਨ ਮੋਨੋਓਕਸਾਈਡ ਪੈਦਾ ਹੋਣ ਕਾਰਨ ਮੌਤਾਂ ਹੋਣ ਦਾ ਖਦਸ਼ਾ ਹੈ। ਲਾਸ਼ਾਂ ਸ਼ਨੀਵਾਰ ਨੂੰ ਬਿਲਡਿੰਗ ਦੀ ਦੂਜੀ ਮੰਜ਼ਿਲ 'ਤੇ ਮਿਲੀਆਂ ਸਨ। ਪਾਵਰ ਜਨਰੇਟਰ ਬੈੱਡਰੂਮਸ ਨੇੜੇ ਹੀ ਰੱਖਿਆ ਗਿਆ ਸੀ।

ਮ੍ਰਿਤਕਾਂ ਵਿਚੋਂ ਇੱਕ 26 ਸਾਲਾ ਸਮੀਰ ਕੁਮਾਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦਾ ਰਹਿਣ ਵਾਲਾ ਸੀ। ਇਸ ਦੁਖਾਂਤ ਤੋਂ ਅਗਲੇ ਹੀ ਦਿਨ ਉਸ ਦਾ ਜਨਮ ਦਿਨ ਸੀ। ਉਹ ਕਰੀਬ 6 ਮਹੀਨੇ ਪਹਿਲਾਂ ਹੀ ਕੰਮ ਲਈ ਜੌਰਜੀਆ ਗਿਆ ਸੀ। ਉਥੇ ਹੀ, ਇਸ ਘਟਨਾ ਵਿਚ ਮਾਰੇ ਗਏ ਸੁਨਾਮ ਜ਼ਿਲ੍ਹੇ ਨਾਲ ਸਬੰਧਤ ਪਤੀ-ਪਤਨੀ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੌਰ ਵੀ ਸ਼ਾਮਲ ਸਨ। ਜਾਣਕਾਰੀ ਮੁਤਾਬਕ, ਉਨ੍ਹਾਂ ਮਾਰਚ ਵਿਚ ਹੀ ਜੌਰਜੀਆ ਨੂੰ ਮੂਵ ਕੀਤਾ ਸੀ।

Latest news

No records found.
ADS
Ads

Related News

No records found.
ADS
Ads