IndiaMay 07, 2025
ਅਮਿਤ ਸ਼ਾਹ ਨੇ ਸਰਹੱਦੀ ਰਾਜਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਰਾਜਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਅਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਰਾਜਾਂ ਦੇ ਰਾਜਪਾਲਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ "ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਉਪਲਬਧਤਾ ਬਣਾਈ ਰੱਖਣ ਅਤੇ ਰਾਹਤ ਅਤੇ ਬਚਾਅ ਬਲਾਂ ਨੂੰ ਅਲਰਟ 'ਤੇ ਰੱਖਣ ਲਈ ਕਿਹਾ ਹੈ।
BCMay 07, 2025
ਚਿਲੀਵੈਕ ਵਿਚ ਇੱਕ ਪੈਦਲ ਯਾਤਰੀ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ
ਚਿਲੀਵੈਕ ਵਿਚ ਇੱਕ ਪੈਦਲ ਯਾਤਰੀ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਸਵੇਰੇ 9:30 ਵਜੇ ਦੇ ਕਰੀਬ ਵਾਪਰੀ। ਆਰਸੀਐਮਪੀ ਦੀ ਅੱਪਰ ਫਰੇਜ਼ਰ ਵੈਲੀ ਰੀਜਨਲ ਡਿਟੈਚਮੈਂਟ ਨੇ ਸੋਸ਼ਲ ਮੀਡੀਆ ਪੋਸਟ ਵਿਚ ਇਸ ਘਟਨਾ ਦੀ ਜਾਣਕਾਰੀ ਦਿੱਤੀ।
BCMay 07, 2025
ਬੱਚੇ ਨੂੰ ਸਟ੍ਰੌਲਰ 'ਚ ਲਿਜਾਂਦੀ ਮਾਂ 'ਤੇ ਹਮਲਾ, ਇੱਕ ਵਿਅਕਤੀ 'ਤੇ ਲੱਗੇ ਦੋਸ਼
ਨਿਊ ਵੈਸਟਮਿੰਸਟਰ ਵਿਚ ਇੱਕ ਛੋਟੇ ਬੱਚੇ ਨੂੰ ਸਟਰੌਲਰ ਵਿਚ ਬਿਠਾ ਕੇ ਲਿਜਾ ਰਹੀ ਮਾਂ 'ਤੇ ਅਚਾਨਕ ਹਮਲਾ ਹੋਣ ਅਤੇ ਸਟਰੌਲਰ ਨੂੰ ਧੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿਚ 27 ਸਾਲਾ ਨੌਜਵਾਨ ਨੂੰ ਚਾਰਜ ਕੀਤਾ ਹੈ, ਜੋ ਕੋਕੁਇਟਲਮ ਦਾ ਵਾਸੀ ਹੈ।
IndiaMay 07, 2025
ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਵਿਚਾਲੇ ਭਾਰਤ ਨੇ 244 ਜ਼ਿਲ੍ਹਿਆਂ ਵਿਚ ਕੀਤੀ ਮੌਕ ਡ੍ਰਿਲ
ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਬੁੱਧਵਾਰ ਭਾਰਤ ਨੇ 244 ਜ਼ਿਲ੍ਹਿਆਂ ਵਿਚ ਮੌਕ ਡ੍ਰਿਲ ਕੀਤੀ, ਜਿਸ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿਚ ਕੁਝ ਸਮੇਂ ਲਈ ਪੂਰਾ ਬਲੈਕਅਊਟ ਕੀਤਾ ਗਿਆ। ਦਿਨ ਵਲੇ ਮੌਕ ਡ੍ਰਿਲ ਵਿਚ ਲੋਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਬਚਾਅ ਅਤੇ ਨਿਕਲਣ ਦੇ ਤਰੀਕੇ ਵੀ ਸਮਝਾਏ ਗਏ।
AlbertaMay 07, 2025
ਐਲਬਰਟਾ ਵਿਚ ਵਧੇ ਖਸਰੇ ਦੇ ਮਾਮਲੇ, 22 ਹੋਰ ਨਵੇਂ ਮਾਮਲੇ ਆਏ ਸਾਹਮਣੇ
ਐਲਬਰਟਾ ਵਿਚ ਖਸਰੇ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ ਅਤੇ ਬੀਤੇ ਦਿਨ ਇਨ੍ਹਾਂ ਦੀ ਗਿਣਤੀ 287 ਤੱਕ ਪੁੱਜ ਗਈ। ਮੰਗਲਵਾਰ ਨਵੇਂ 22 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 17 ਸੂਬੇ ਦੇ ਸਾਊਥ ਜ਼ੋਨ ਤੋਂ ਹਨ।