CanadaApr 30, 2025
ਗ੍ਰੀਨ ਪਾਰਟੀ ਦੇ ਸਹਿ-ਪ੍ਰਧਾਨ ਜੋਨਾਥਨ ਪੇਡਨੌਲਟ ਨੇ ਦਿੱਤਾ ਅਸਤੀਫਾ
ਕੈਨੇਡਾ ਵਿਚ ਫੈਡਰਲ ਪੱਧਰ 'ਤੇ ਗ੍ਰੀਨ ਪਾਰਟੀ ਦੇ ਸਹਿ-ਪ੍ਰਧਾਨ ਜੋਨਾਥਨ ਪੇਡਨੌਲਟ ਨੇ ਪਾਰਟੀ ਦੀ ਅਗਵਾਈ ਤੋਂ ਅਸਤੀਫਾ ਦੇ ਦਿੱਤਾ ਹੈ। ਪੇਡਨੌਲਟ ਨੂੰ ਮਾਂਟਰੀਅਲ ਦੀ ਆਊਟਰੇਮੋਂਟ ਰਾਈਡਿੰਗ ਵਿਚ ਲਿਬਰਲ ਪਾਰਟੀ ਦੀ ਰੇਚਲ ਬੇਂਡਯਾਨ ਦੇ ਮੁਕਾਬਲੇ ਚੌਥੇ ਸਥਾਨ 'ਤੇ ਹਾਰ ਦੇਖਣੀ ਪਈ ਸੀ। ਉਨ੍ਹਾਂ ਸੋਸ਼ਲ ਮੀਡੀਆ 'ਤੇ ਬਿਆਨ ਵਿਚ ਕਿਹਾ ਕਿ ਮੈਂ ਦੋ ਵਾਰ ਆਪਣੇ ਹਲਕੇ ਦੇ ਲੋਕਾਂ ਨੂੰ ਮੈਨੂੰ ਔਟਵਾ ਭੇਜਣ ਲਈ ਮਨਾਉਣ ਵਿਚ ਫੇਲ੍ਹ ਰਿਹਾ, ਇਸ ਲਈ ਮੈਂ ਤੁਰੰਤ ਅਸਤੀਫਾ ਦੇ ਰਿਹਾ ਹਾਂ।
CanadaApr 30, 2025
ਕੈਲਗਰੀ ਵਿਚ ਔਰਤ ਦੇ ਕਤਲ ਦਾ ਦੋਸ਼ੀ ਹੈ ਮਾਨਸਿਕ ਰੋਗੀ, ਡਾਕਟਰ ਨੇ ਕੀਤੀ ਪੁਸ਼ਟੀ
ਕੈਲਗਰੀ ਅਦਾਲਤ ਵਿਚ ਫਿਟਨੈਸ ਇੰਸਟ੍ਰਕਟਰ ਦੇ ਕਤਲ ਦੇ ਦੋਸ਼ੀ ਮਾਈਕਲ ਐਡੇਨੀ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਉਹ ਦਿਮਾਗੀ ਬੀਮਾਰੀ ਨਾਲ ਜੂਝ ਰਿਹਾ ਹੈ। ਐਡੇਨੀ ਨੇ ਮਾਰਚ, 2022 ਵਿਚ 30 ਸਾਲਾ ਵੈਨੇਸਾ ਲਾਡੋਸਰ ਦਾ ਕਤਲ ਕਰ ਦਿੱਤਾ ਸੀ। ਉਹ ਫਸਟ ਡਿਗਰੀ ਮਰਡਰ ਨਾਲ ਚਾਰਜ ਹੈ।
CanadaApr 30, 2025
ਕੈਲਗਰੀ ਵਿਚ ਦੋ ਵੱਖ-ਵੱਖ ਥਾਵਾਂ ਤੋਂ ਮਿਲੀਆਂ ਲਾਸ਼ਾਂ ਸਬੰਧੀ ਪੁਲਿਸ ਕਰ ਰਹੀ ਜਾਂਚ
ਕੈਲਗਰੀ ਵਿਚ ਦੋ ਵੱਖ-ਵੱਖ ਥਾਵਾਂ 'ਤੇ ਲਾਸ਼ਾਂ ਮਿਲਣ ਮਗਰੋਂ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਔਫੀਸਰਜ਼ ਨੇ ਦੱਸਿਆ ਕਿ ਅਜੇ ਤੱਕ ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਅਤੇ ਉਹ ਲੋਕਾਂ ਨੂੰ ਇਸ ਲਈ ਮਦਦ ਕਰਨ ਦੀ ਅਪੀਲ ਕਰ ਰਹੇ ਹਨ। ਪਿਛਲੇ ਵੀਰਵਾਰ ਸਾਊਥਵੈਸਟ ਕੈਲਗਰੀ ਵਿਚ ਪੈਦਲ ਲੋਕਾਂ ਦੇ ਲੰਘਣ ਵਾਲੇ ਰਸਤੇ ਵਿਚ ਲਾਸ਼ ਮਿਲੀ ਸੀ।
CanadaApr 29, 2025
ਕਿਊਬੈਕ ਵਿਚ ਲਿਬਰਲ ਨੇ ਬਲਾਕ ਕਿਊਬੈਕਵਾ ਨੂੰ 10 ਸੀਟਾਂ ਦੀ ਲਗਾਈ ਸੰਨ੍ਹ
ਕਿਊਬੈਕ ਵਿਚ ਲਿਬਰਲ ਨੇ ਬਲਾਕ ਕਿਊਬੈਕਵਾ ਨੂੰ 10 ਸੀਟਾਂ ਦੀ ਸੰਨ੍ਹ ਲਗਾਈ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਬਲਾਕ ਕਿਊਬੈਕਵਾ ਕੋਲ ਹਾਊਸ ਆਫ ਕਾਮਨਜ਼ ਵਿਚ 33 ਸੀਟਾਂ ਸਨ, ਜੋ ਹੁਣ 23 'ਤੇ ਆ ਗਈ ਹੈ।
CanadaApr 29, 2025
ਕੈਨੇਡਾ ਅਮਰੀਕਾ ਤੋਂ ਬਰਾਬਰ ਦੇ ਸਨਮਾਨ ਦਾ ਹੱਕਦਾਰ ਹੈ: ਮਾਰਕ ਕਾਰਨੀ
ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਚੋਣਾਂ ਜਿੱਤਣ ਮਗਰੋਂ ਮਾਰਕ ਕਾਰਨੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਇੱਕ ਬ੍ਰੀਫ ਇੰਟਰਵਿਊ ਵਿਚ ਕਿਹਾ ਕਿ ਉਹ ਉਦੋਂ ਤੱਕ ਅਮਰੀਕਾ ਨਹੀਂ ਜਾਣਗੇ ਜਦੋਂ ਤੱਕ ਕੈਨੇਡਾ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਲੈ ਕੇ ਟਰੰਪ ਗੰਭੀਰਤਾ ਨਹੀਂ ਦਿਖਾਉਂਦੇ। ਕਾਰਨੀ ਨੇ ਕਿਹਾ ਕਿ ਕੈਨੇਡਾ ਅਮਰੀਕਾ ਤੋਂ ਬਰਾਬਰ ਦੇ ਸਨਮਾਨ ਦਾ ਹੱਕਦਾਰ ਹੈ ਅਤੇ ਦੋਹਾਂ ਮੁਲਕਾਂ ਵਿਚਕਾਰ ਵਪਾਰ ਅਤੇ ਸਕਿਓਰਿਟੀ ਨੂੰ ਲੈ ਕੇ ਕੋਈ ਵੀ ਸਮਝੌਤਾ ਕੈਨੇਡਾ ਆਪਣੀਆਂ ਸ਼ਰਤਾਂ 'ਤੇ ਕਰੇਗਾ।
CanadaApr 29, 2025
ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਕੰਮ ਕਰਨ ਲਈ ਉਤਸੁਕ ਹਨ ਪ੍ਰਧਾਨ ਮੰਤਰੀ ਮੋਦੀ
ਕੈਨੇਡਾ ਅਤੇ ਭਾਰਤ ਵਿਚਕਾਰ ਰਿਸ਼ਤੇ ਸੁਧਰਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਕ ਕਾਰਨੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਹ ਭਾਰਤ-ਕੈਨੇਡਾ ਦੀ ਸਾਂਝੇਦਾਰੀ ਨੂੰ ਮਜਬੂਤ ਕਰਨ ਅਤੇ ਦੋਹਾਂ ਮੁਲਕਾਂ ਦੇ ਲੋਕਾਂ ਲਈ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਕੰਮ ਕਰਨ ਲਈ ਉਤਸੁਕ ਹਨ।
CanadaApr 29, 2025
ਕੈਨੇਡੀਅਨ ਫੈਡਰਲ ਚੋਣਾਂ ਵਿਚ 19.2 ਮਿਲੀਅਨ ਤੋਂ ਵੱਧ ਲੋਕਾਂ ਨੇ ਵੋਟ ਪਾਈ: ਇਲੈਕਸ਼ਨ ਕੈਨੇਡਾ
ਕੈਨੇਡੀਅਨ ਫੈਡਰਲ ਚੋਣਾਂ ਵਿਚ 19.2 ਮਿਲੀਅਨ ਤੋਂ ਵੱਧ ਲੋਕਾਂ ਨੇ ਵੋਟ ਪਾਈ, ਜੋ ਕਿ ਕੁੱਲ ਰਜਿਸਟਰਡ ਵੋਟਰਾਂ ਦਾ 67.42 ਫੀਸਦੀ ਹੈ। ਇਨ੍ਹਾਂ ਚੋਣਾਂ ਵਿਚ ਵੋਟਿੰਗ ਵਿਚ ਵੱਡੇ ਵਾਧੇ ਦੀ ਉਮੀਦ ਸੀ ਪਰ ਇਹ ਮਾਰਚ 1958 ਦੇ ਰਿਕਾਰਡ ਨੂੰ ਪਾਰ ਨਹੀਂ ਕਰ ਸਕਿਆ। ਮਾਰਚ 1958 ਵਿਚ ਮਤਦਾਨ ਦਾ ਰਿਕਾਰਡ 79.4 ਫੀਸਦੀ ਰਿਹਾ ਸੀ।
CanadaApr 29, 2025
ਸਟੀਫਨ ਹਾਰਪਰ ਨੇ ਮਾਰਕ ਕਾਰਨੀ ਨੂੰ ਚੋਣਾਂ ਵਿਚ ਜਿੱਤ ਦੀ ਦਿੱਤੀ ਵਧਾਈ
ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਲਿਬਰਲ ਲੀਡਰ ਮਾਰਕ ਕਾਰਨੀ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਦਿੱਤੀ ਹੈ। ਹਾਰਪਰ ਨੇ ਕਿਹਾ ਕਿ ਕੱਲ੍ਹ ਦਾ ਇਲੈਕਸ਼ਨ ਕੈਨੇਡਾ ਦੇ ਲੋਕਤੰਤਰ ਦੇ ਗੌਰਵਮਈ ਇਤਿਹਾਸ ਦਾ 45ਵਾਂ ਇਲੈਕਸ਼ਨ ਸੀ ਅਤੇ ਮੈਂ ਪ੍ਰਧਾਨ ਮੰਤਰੀ ਕਾਰਨੀ ਨੂੰ ਉਨ੍ਹਾਂ ਦੀ ਪਾਰਟੀ ਨੂੰ ਮਿਲੇ ਫ਼ਤਵੇ ਲਈ ਦਿਲੋਂ ਵਧਾਈਆਂ ਦੇਣਾ ਚਾਹੁੰਦਾ ਹਾਂ।
CanadaApr 29, 2025
ਮਾਰਕ ਕਾਰਨੀ ਨੇ ਆਪਣੇ ਜੇਤੂ ਭਾਸ਼ਣ ਵਿਚ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਸਾਧਿਆ ਨਿਸ਼ਾਨਾ
ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਚੁਣੇ ਜਾਣ ਮਗਰੋਂ ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਨੇ ਆਪਣੇ ਜੇਤੂ ਭਾਸ਼ਣ ਵਿਚ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਨਿਸ਼ਾਨਾ ਸਾਧਿਆ। ਕਾਰਨੀ ਨੇ ਕਿਹਾ ਕਿ ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਅਮਰੀਕਾ ਸਾਡੇ 'ਤੇ ਕਬਜ਼ਾ ਕਰ ਸਕੇ ਪਰ ਇਹ ਕਦੇ ਨਹੀਂ ਹੋਵੇਗਾ।