CanadaMay 01, 2025
ਕੈਨੇਡਾ ਸਰਕਾਰ ਵਲੋਂ $19-ਬਿਲੀਅਨ ਦੇ ਅਮਰੀਕੀ ਮੇਡ ਲੜਾਕੂ ਜਹਾਜ਼ਾਂ ਦੀ ਖਰੀਦ ਦਾ ਕੀਤਾ ਜਾ ਰਿਹਾ ਹੈ ਰੀਵਿਊ
ਕੈਨੇਡਾ ਸਰਕਾਰ ਵਲੋਂ $19-ਬਿਲੀਅਨ ਦੇ ਅਮਰੀਕੀ ਮੇਡ ਲੜਾਕੂ ਜਹਾਜ਼ਾਂ ਦੀ ਖਰੀਦ ਦਾ ਰੀਵਿਊ ਕੀਤਾ ਜਾ ਰਿਹਾ ਹੈ ਪਰ ਡਿਫੈਂਸ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਟਰੰਪ ਨਾਰਾਜ਼ ਹੋ ਸਕਦੇ ਹਨ ਕਿਉਂਕਿ ਤਾਜ਼ਾ ਮਾਹੌਲ ਵਿਚ ਔਟਵਾ ਅਤੇ ਵਾਸ਼ਿੰਗਟਨ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ 'ਤੇ ਵਾਰਤਾ ਦੀ ਤਿਆਰੀ ਕਰ ਰਹੇ ਹਨ।
CanadaMay 01, 2025
ਕਿਊਬੈਕ ਸੂਬਾ ਸਕੂਲਾਂ ਵਿਚ ਸੈੱਲਫੋਨ ਅਤੇ ਹੋਰ ਇਲੈਕਟ੍ਰਾਨਿਕ ਜੰਤਰ 'ਤੇ ਪੂਰੀ ਤਰ੍ਹਾਂ ਲਗਾਉਣ ਜਾ ਰਿਹਾ ਹੈ ਪਾਬੰਦੀ
ਕਿਊਬੈਕ ਸੂਬਾ ਸਕੂਲਾਂ ਵਿਚ ਸੈੱਲਫੋਨ ਅਤੇ ਹੋਰ ਇਲੈਕਟ੍ਰਾਨਿਕ ਜੰਤਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਜਾ ਰਿਹਾ ਹੈ। ਇਹ ਨਿਯਮ ਸਕੂਲ ਸ਼ੁਰੂ ਹੋਣ ਤੋਂ ਲੈ ਕੇ ਛੁੱਟੀ ਹੋਣ ਤੱਕ ਲਾਗੂ ਰਹੇਗਾ, ਜਿਸ ਵਿਚ ਬ੍ਰੇਕ ਵੀ ਸ਼ਾਮਲ ਹੋਵੇਗੀ।
CanadaMay 01, 2025
ਕੈਨੇਡਾ ਵਿਚ ਹੋਣ ਵਾਲੇ ਜੀ 7 ਸੰਮੇਲਨ ਵਿਚ ਸ਼ਾਮਲ ਹੋਣਗੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ
ਕੈਨੇਡਾ ਵਿਚ ਹੋਣ ਵਾਲੇ ਜੀ 7 ਸੰਮੇਲਨ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸ਼ਾਮਲ ਹੋਣਗੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਦੀ ਪੁਸ਼ਟੀ ਕੀਤੀ।ਕਾਰਨੀ ਨੇ ਕਿਹਾ ਕਿ ਬੀਤੇ ਕੱਲ੍ਹ ਉਨ੍ਹਾਂ ਜ਼ੇਲੇਂਸਕੀ ਨਾਲ ਫੋਨ 'ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕਰੇਨ ਨੇ ਸ਼ਾਂਤੀ ਪ੍ਰਤੀ ਆਪਣੀ ਵਚਨਬੱਧਤਾ ਦਿਖਾਈ ਹੈ ਅਤੇ ਰੂਸ ਨੂੰ ਚੰਗੀ ਇਮਾਨਦਾਰੀ ਨਾਲ ਗੱਲਬਾਤ ਦੀ ਮੇਜ਼ 'ਤੇ ਆਉਣਾ ਚਾਹੀਦਾ ਹੈ।
CanadaApr 30, 2025
ਵੈਨਕੂਵਰ ਦੀ ਫੁੱਟਬਾਲ ਟੀਮ ਅੱਜ ਸ਼ਾਮ ਫਲੋਰੀਡਾ ਦੇ ਚੇਜ਼ ਸਟੇਡੀਅਮ ਵਿਚ ਇੰਟਰ ਮਿਆਮੀ ਨਾਲ ਭਿੜੇਗੀ
ਵੈਨਕੂਵਰ ਦੀ ਫੁੱਟਬਾਲ ਟੀਮ ਵ੍ਹਾਈਟਕੈਪਸ ਅੱਜ ਸ਼ਾਮ ਫਲੋਰੀਡਾ ਦੇ ਚੇਜ਼ ਸਟੇਡੀਅਮ ਵਿਚ ਇੰਟਰ ਮਿਆਮੀ ਨਾਲ ਭਿੜੇਗੀ। ਇਹ ਦੋਹਾਂ ਟੀਮਾਂ ਵਿਚਕਾਰ ਕੌਨਕਾਕ ਚੈਂਪੀਅਨਜ਼ ਕੱਪ ਸੈਮੀਫਾਈਨਲ ਦਾ ਦੂਜਾ ਮੈਚ ਹੈ, ਇਸ ਤੋਂ ਪਹਿਲਾਂ ਵੀਰਵਾਰ ਨੂੰ ਬੀ.ਸੀ. ਪਲੇਸ ਸਟੇਡੀਅਮ ਵਿਚ ਵੈਨਕੂਵਰ ਵ੍ਹਾਈਟਕੈਪਸ ਨੇ ਇੰਟਰ ਮਿਆਮੀ ਨੂੰ 2-0 ਨਾਲ ਮਾਤ ਦਿੱਤੀ ਸੀ, ਉਸ ਸਮੇਂ ਫੁੱਟਬਾਲ ਦੇ ਦਿੱਗਜ ਖਿਡਾਰੀ ਲਿਓਨੇਲ ਮੇਸੀ ਵੀ ਇੰਟਰ ਮਿਆਮੀ ਵਲੋਂ ਖੇਡੇ ਸਨ।
CanadaApr 30, 2025
ਪੁਲਿਸ ਨੇ ਘਰ ਵਿਚ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਨਸ਼ੀਲੇ ਪਦਾਰਥ ਤੇ ਹਥਿਆਰ
ਪ੍ਰਿੰਸ ਜਾਰਜ ਪੁਲਿਸ ਨੇ ਇੱਕ ਲੋਕਲ ਰਿਹਾਇਸ਼ 'ਤੇ ਛਾਪੇਮਾਰੀ ਵਿਚ ਡਰੱਗਜ਼, ਹਥਿਆਰ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਘਰ ਅੰਦਰੋਂ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚੋਂ ਕਈ ਮੁਲਜ਼ਮ ਪਹਿਲਾਂ ਵੀ ਪੁਲਿਸ ਅੜਿੱਕੇ ਚੜ੍ਹ ਚੁੱਕੇ ਸਨ। ਪ੍ਰਿੰਸ ਜਾਰਜ ਆਰਸੀਐਮਪੀ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਕਾਰਵਾਈ 16 ਅਪ੍ਰੈਲ ਨੂੰ ਨਿਕੋਲਸਨ ਸਟ੍ਰੀਟ ਦੇ 300-ਬਲਾਕ ਦੇ ਇੱਕ ਘਰ ਵਿਚ ਕੀਤੀ ਗਈ।
CanadaApr 30, 2025
ਪ੍ਰਧਾਨ ਮੰਤਰੀ ਮਾਰਕ ਕਾਰਨੀ ਵਾਸ਼ਿੰਗਟਨ ਦਾ ਕਰਨਗੇ ਦੌਰਾ,ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤੀ ਪੁਸ਼ਟੀ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਾਸ਼ਿੰਗਟਨ ਦਾ ਦੌਰਾ ਕਰਨਗੇ। ਇਸ ਦੀ ਪੁਸ਼ਟੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਾਰਨੀ ਅਗਲੇ ਇੱਕ ਹਫ਼ਤੇ ਦੇ ਅੰਦਰ ਵ੍ਹਾਈਟ ਹਾਊਸ ਵਿਚ ਉਨ੍ਹਾਂ ਨਾਲ ਮੁਲਾਕਾਤ ਲਈ ਆ ਰਹੇ ਹਨ। ਦੋਹਾਂ ਪ੍ਰਮੁੱਖ ਲੀਡਰਾਂ ਵਿਚਕਾਰ ਇਹ ਮੁਲਾਕਾਤ ਉਦੋਂ ਹੋਵੇਗੀ ਜਦੋਂ ਟੈਰਿਫ ਨੂੰ ਲੈ ਕੇ ਤਣਾਅ ਬਰਕਰਾਰ ਹੈ। ਹਾਲਾਂਕਿ, ਟਰੰਪ ਨੇ ਕਾਰਨੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਵਧੀਆ ਇਨਸਾਨ ਕਰਾਰ ਦਿੱਤਾ।
CanadaApr 30, 2025
ਮਾਨਸਿਕ ਸਿਹਤ ਦੀ ਪਰੇਸ਼ਾਨੀ ਜਨਤਕ ਸੁਰੱਖਿਆ ਲਈ ਸੰਕਟ : ਵੈਨਕੂਵਰ ਮੇਅਰ
ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਫਿਲੀਪੀਨੋ ਫੈਸਟੀਵਲ ਦੇ ਕਾਰ ਹਮਲੇ ਮਾਮਲੇ ਵਿਚ ਪ੍ਰੀਮੀਅਰ ਡੇਵਿਡ ਈਬੀ ਵਲੋਂ ਸੁਤੰਤਰ ਜਾਂਚ ਕਮਿਸ਼ਨ ਲਾਂਚ ਕਰਨ ਦੀ ਦਿੱਤੀ ਗਈ ਚਿਤਾਵਨੀ 'ਤੇ ਅੱਜ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਸਾਨੂੰ ਵੀ ਓਨੀ ਫਿਕਰ ਹੈ, ਅਸੀਂ ਵੀ ਸਾਰੇ ਇਹ ਪਤਾ ਕਰਨਾ ਚਾਹੁੰਦੇ ਹਾਂ ਕਿ ਇਹ ਘਟਨਾ ਕਿਉਂ ਹੋਈ ਅਤੇ ਅੱਗੇ ਤੋਂ ਅਜਿਹਾ ਨਾ ਹੋਵੇ ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸੂਬਾ ਸਰਕਾਰ ਬੀ. ਸੀ. ਭਰ ਵਿਚ ਅਸਲ ਮਾਨਸਿਕ ਸਿਹਤ ਸੰਕਟ ਨੂੰ ਵੀ ਸਮਝੇ ਅਤੇ ਇਸ ਨਾਲ ਨਜਿੱਠੇ।
CanadaApr 30, 2025
ਸਟੈਟਿਸਟਿਕਸ ਕੈਨੇਡਾ- ਫਰਵਰੀ ਮਹੀਨੇ ਇਕਾਨਮੀ ਨੂੰ ਹੋਇਆ 0.2 ਪ੍ਰਤੀਸ਼ਤ ਘਾਟਾ
ਕੈਨੇਡੀਅਨ ਅਰਥਵਿਵਸਥਾ ਨੂੰ ਟੈਰਿਫ ਅਨਿਸ਼ਚਿਤਤਾ ਵਿਚਕਾਰ ਉਮੀਦ ਤੋਂ ਵੱਡਾ ਝਟਕਾ ਲੱਗਾ ਹੈ, ਫਰਵਰੀ ਵਿਚ ਇਹ ਗਿਰਾਵਟ ਵਿਚ ਚਲੀ ਗਈ, ਜਦੋਂ ਕਿ ਮਾਰਚ ਦੌਰਾਨ ਇਸ ਵਿਚ ਮਾਮੂਲੀ ਵਾਧੇ ਦਾ ਅਨੁਮਾਨ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ, ਫਰਵਰੀ ਵਿਚ ਕੈਨੇਡਾ ਦੀ ਜੀਡੀਪੀ 0.2 ਫੀਸਦੀ ਡਿੱਗੀ ਅਤੇ ਮਾਰਚ ਲਈ ਲਗਾਏ ਗਏ ਅਨੁਮਾਨ ਤੋਂ ਪਤਾ ਲੱਗਦਾ ਹੈ ਕਿ ਅਰਥਵਿਵਸਥਾ ਮਾਮੂਲੀ ਵਾਧਾ ਦਰਜ ਕਰੇਗੀ।
CanadaApr 30, 2025
ਮਾਈਨੌਰਿਟੀ ਸਰਕਾਰ ਵੱਲ ਵੱਧ ਰਹੇ ਕਾਰਨੀ ਦੀ ਅਗਵਾਈ 'ਚ ਲਿਬਰਲਸ
ਕੈਨੇਡਾ ਵਿਚ ਲਿਬਰਲ ਪਾਰਟੀ ਮਾਰਕ ਕਾਰਨੀ ਦੀ ਅਗਵਾਈ ਵਿਚ 169 ਸੀਟਾਂ ਨਾਲ ਘੱਟ ਗਿਣਤੀ ਸਰਕਾਰ ਬਣਾ ਰਹੀ ਹੈ,ਬਹੁਮਤ ਲਈ ਇਹ ਮਹਿਜ ਤਿੰਨ ਸੀਟਾਂ ਪੱਛੜ ਗਈ। ਉਥੇ ਹੀ,ਕੰਜ਼ਰਵੇਟਿਵ 144 ਸੀਟਾਂ ਨਾਲ ਮੁੱਖ ਵਿਰੋਧੀ ਵਿਚ ਬੈਠਣਗੇ। ਬਲਾਕ ਕਿਊਬੈਕਵਾ ਕੋਲ ਇਸ ਵਾਰ 22 ਸੀਟਾਂ ਹਨ ਅਤੇ ਐਨ.ਡੀ.ਪੀ. ਨੇ ਸਿਰਫ 7 ਸੀਟਾਂ ਨਾਲ ਹਾਊਸ ਆਫ ਕਾਮਨਜ਼ ਵਿਚ ਜਗ੍ਹਾ ਬਣਾਈ ਹੈ, ਜੋ ਅਧਿਕਾਰਤ ਪਾਰਟੀ ਦੀ ਸਥਿਤੀ ਲਈ ਚਾਹੀਦੀਆਂ ਘੱਟੋ-ਘੱਟ 12 ਸੀਟਾਂ ਤੋਂ ਪੱਛੜ ਗਈ।