CanadaMay 02, 2025
ਹਾਕੀ ਟੀਮ ਦੇ ਨਾਲ ਸਬੰਧਤ ਜਿਨਸੀ ਹਮਲੇ ਦੇ ਮਾਮਲੇ ਵਿਚ ਸੁਣੀ ਗਈ ਗਵਾਹੀ
ਕੈਨੇਡਾ ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਸਾਬਕਾ ਪੰਜ ਖਿਡਾਰੀਆਂ ਨਾਲ ਸਬੰਧਤ ਜਿਨਸੀ ਹਮਲੇ ਦੇ ਮਾਮਲੇ ਵਿਚ ਅੱਜ ਪੀੜਤ ਲੜਕੀ ਵਲੋਂ ਗਵਾਹੀ ਦਿੱਤੀ ਗਈ। ਉਸ ਨੇ ਕਿਹਾ ਕਿ ਡਾਂਸ ਫਲੋਰ 'ਤੇ ਜਦੋਂ ਉਹ ਮਨੋਰੰਜਨ ਕਰ ਰਹੀ ਸੀ ਤਾਂ ਇਨ੍ਹਾਂ ਲੋਕਾਂ ਵਿਚ ਉਸ ਨੇ ਫਸਿਆ ਹੋਇਆ ਮਹਿਸੂਸ ਕੀਤਾ ਅਤੇ ਕੋਈ ਵੀ ਕਿਤੇ ਵੀ ਉਸ ਦੇ ਹੱਥ ਲਗਾ ਰਿਹਾ ਸੀ।
CanadaMay 02, 2025
ਕਾਰਨੀ ਸਰਕਾਰ ਕੱਚੇ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ 'ਤੇ ਲਗਾਉਣ ਜਾ ਰਹੀ ਹੈ ਲਿਮਟ
ਕੈਨੇਡਾ ਦੀ ਨਵੀਂ ਕਾਰਨੀ ਸਰਕਾਰ ਕੱਚੇ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ 'ਤੇ ਲਿਮਟ ਲਗਾਉਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਕਈ ਘੋਸ਼ਣਾਵਾਂ ਦੌਰਾਨ ਕਿਹਾ ਕਿ ਹਾਊਸਿੰਗ, ਪਬਲਿਕ ਇਨਫਰਾਸਟਕਚਰ ਅਤੇ ਸੋਸ਼ਲ ਸਰਵਿਸ 'ਤੇ ਬੋਝ ਘਟਾਉਣ ਲਈ 2027 ਤੱਕ ਅਸਥਾਈ ਕਰਮਚਾਰੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਕੁੱਲ ਗਿਣਤੀ ਨੂੰ ਕੈਨੇਡਾ ਦੀ ਆਬਾਦੀ ਦੇ 5 ਫੀਸਦੀ ਤੋਂ ਘੱਟ ਤੱਕ ਸੀਮਤ ਕਰ ਦਿੱਤਾ ਜਾਵੇਗਾ। ਪੀ. ਐੱਮ. ਕਾਰਨੀ ਨੇ ਕਿਹਾ ਕਿ ਇਹ ਹਾਲ ਦੇ ਸਾਲਾਂ ਦੇ 7.3 ਫੀਸਦੀ ਤੋਂ ਵੱਡੀ ਗਿਰਾਵਟ ਹੋਵੇਗੀ।
CanadaMay 02, 2025
ਪੌਲੀਐਵ ਦੀ ਸੰਸਦ 'ਚ ਹੋ ਸਕਦੀ ਹੈ ਵਾਪਸੀ, ਐਲਬਰਟਾ ਦੇ ਐਮ.ਪੀ. ਨੇ ਤਿਆਰ ਕੀਤਾ ਰਾਹ
ਕੈਨੇਡਾ ਦੀ ਰਾਜਨੀਤੀ ਵਿਚ ਵੱਡਾ ਮੋੜ ਆਇਆ ਹੈ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਸੰਸਦ ਵਿਚ ਵਾਪਸੀ ਹੋ ਸਕਦੀ ਹੈ। ਉਨ੍ਹਾਂ ਦੀ ਪਾਰਟੀ ਦੇ ਚੁਣੇ ਗਏ ਇੱਕ ਸੰਸਦ ਮੈਂਬਰ ਡੈਮੀਅਨ ਕੁਰੇਕ ਨੇ ਐਲਬਰਟਾ ਦੀ ਰਾਈਡਿੰਗ ਪੌਲੀਐਵ ਲਈ ਖਾਲੀ ਕਰਨ ਦੀ ਘੋਸ਼ਣਾ ਕੀਤੀ ਹੈ।
CanadaMay 02, 2025
ਪ੍ਰਧਾਨ ਮੰਤਰੀ ਕਾਰਨੀ ਇਸ ਮਹੀਨੇ ਦੇ ਅੰਤ ਵਿਚ ਪਾਰਲੀਮੈਂਟ ਵਿਚ ਕਰਨਗੇ ਪ੍ਰਵੇਸ਼
ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਮਹੀਨੇ ਦੇ ਅੰਤ ਵਿਚ ਆਪਣੇ ਸਾਥੀ ਮੈਂਬਰਾਂ ਨਾਲ ਪਾਰਲੀਮੈਂਟ ਵਿਚ ਪ੍ਰਵੇਸ਼ ਕਰਨਗੇ। ਹਾਊਸ ਆਫ਼ ਕਾਮਨਜ਼ ਦੀ ਸੀਟਿੰਗ 26 ਮਈ ਨੂੰ ਬਹਾਲ ਹੋਣ ਵਾਲੀ ਹੈ ਅਤੇ ਇਹ 45ਵੀਂ ਸੰਸਦ ਦਾ ਪਹਿਲਾ ਦਿਨ ਹੋਵੇਗਾ। ਇਸ ਸੀਟਿੰਗ ਤੋਂ ਪਹਿਲਾਂ ਨਵੇਂ ਕੈਬਨਿਟ ਮੰਤਰੀ ਨੂੰ ਰਿਡੋ ਹਾਲ ਵਿਖੇ ਇੱਕ ਸਮਾਰੋਹ ਵਿਚ ਗਵਰਨਰ ਜਨਰਲ ਮੈਰੀ ਸਾਈਮਨ ਵਲੋਂ ਸਹੁੰ ਚੁਕਾਈ ਜਾਵੇਗੀ।
CanadaMay 02, 2025
ਕੰਜ਼ਰਵੇਟਿਵਸ ਦੇ ਬਾਈ-ਇਲੈਕਸ਼ਨ 'ਚ ਕਾਰਨੀ ਨਹੀਂ ਬਣਨਗੇ ਅੜਿੱਕਾ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੱਡਾ ਐਲਾਨ ਕੀਤਾ ਹੈ ਕਿ ਜੇ ਕੰਜ਼ਰਵੇਟਿਵ-ਪੀਅਰ ਪੌਲੀਐਵ ਨੂੰ ਸੰਸਦ ਵਿਚ ਭੇਜਣ ਦੀ ਕੋਸ਼ਿਸ਼ ਵਿਚ ਜ਼ਿਮਨੀ ਚੋਣ ਲਈ ਕੋਈ ਸੀਟ ਖਾਲੀ ਕਰਵਾਉਂਦੇ ਹਨ ਤਾਂ ਉਹ ਬਿਨਾਂ ਕਿਸੇ ਸਿਆਸਤ ਦੇ ਜਿੰਨੀ ਜਲਦੀ ਹੋ ਸਕੇ ਜ਼ਿਮਨੀ ਚੋਣ ਨੂੰ ਮਨਜ਼ੂਰੀ ਦੇ ਦੇਣਗੇ।
CanadaMay 02, 2025
ਕੈਲਗਰੀ ਵਿਚ ਆਨਲਾਈਨ ਐਪ ਰਾਹੀਂ ਝਾਂਸਾ ਦੇ ਕੇ ਫਸਾਉਣ ਦੇ ਦੋਸ਼ ਵਿਚ 7 ਵਿਅਕਤੀ ਚਾਰਜ
ਕੈਲਗਰੀ ਵਿਚ ਆਨਲਾਈਨ ਐਪ ਰਾਹੀਂ ਲੋਕਾਂ ਨੂੰ ਝਾਂਸੇ ਵਿਚ ਲੈਣ ਅਤੇ ਬੱਚੇ ਨਾਲ ਸਬੰਧ ਬਣਾਉਣ ਲਈ ਤਿਆਰ 7 ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। 14 ਮਾਰਚ ਨੂੰ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਨਲਾਈਨ ਡੇਟਿੰਗ ਐਪ ਰਾਹੀਂ ਕਿਸੇ ਨੂੰ ਮਿਲਣ ਪੁੱਜਾ ਤਾਂ ਉਸ 'ਤੇ ਹਮਲਾ ਕਰਕੇ ਜ਼ਖਮੀ ਕੀਤਾ ਗਿਆ। ਪੁਲਿਸ ਨੇ 4 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ।
CanadaMay 01, 2025
ਗੰਭੀਰ ਬਰਨ ਇੰਜਰੀਜ਼ ਦੀ ਸ਼ਿਕਾਇਤ ਵਿਚਾਲੇ ਨਿੰਜਾ ਬ੍ਰੈਂਡ ਦੇ 2 ਮਿਲੀਅਨ ਤੋਂ ਵੱਧ ਪ੍ਰੈਸ਼ਰ ਕੁੱਕਰ ਕੀਤੇ ਰੀਕਾਲ
ਕੈਨੇਡਾ ਅਤੇ ਅਮਰੀਕਾ ਵਿਚ ਸ਼ਾਰਕ ਨਿੰਜਾ ਵਲੋਂ 2 ਮਿਲੀਅਨ ਤੋਂ ਵੱਧ ਪ੍ਰੈਸ਼ਰ ਕੁੱਕਰ ਵਾਪਸ ਮੰਗਵਾਏ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਉਪਭੋਗਤਾ ਵਲੋਂ 100 ਤੋਂ ਵੱਧ ਇੰਜਰੀਜ਼ ਦੀਆਂ ਰਿਪੋਰਟਾਂ ਮਿਲੀਆਂ ਹਨ, ਜੋ ਕੁੱਕਰ ਦਾ ਢੱਕਣ ਖੁੱਲ੍ਹਣ ਨਾਲ ਹੋਈਆਂ ਹਨ।
CanadaMay 01, 2025
ਓਨਟਾਰੀਓ ਨੇ ਖਸਰੇ ਦੇ ਮਾਮਲਿਆਂ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਕੀਤਾ ਦਰਜ
ਓਨਟਾਰੀਓ ਨੇ ਖਸਰੇ ਦੇ ਮਾਮਲਿਆਂ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਹੈ, ਪਿਛਲੇ ਇੱਕ ਹਫ਼ਤੇ ਵਿਚ ਸੂਬੇ ਵਿਚ 223 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਓਨਟਾਰੀਓ ਵਿਚ ਅਕਤੂਬਰ ਤੋਂ ਹੁਣ ਤੱਕ ਖਸਰੇ ਦੇ ਵਾਇਰਸ ਨਾਲ ਬੀਮਾਰ ਪੈਣ ਵਾਲੇ ਲੋਕਾਂ ਦੀ ਕੁੱਲ ਗਿਣਤੀ 1,243 ਹੋ ਗਈ ਹੈ।
BCMay 01, 2025
ਇਤਿਹਾਸਿਕ ਜਿੱਤ ਦਰਜ ਕਰ ਵੈਨਕੂਵਰ ਵ੍ਹਾਈਟਕੈਪਸ ਨੇ ਕੀਤੀ ਚੈਂਪੀਅਨਸ ਕੱਪ ਫਾਈਨਲ 'ਚ ਐਂਟਰੀ
ਵੈਨਕੂਵਰ ਵ੍ਹਾਈਟਕੈਪਸ ਨੇ ਲਿਓਨੇਲ ਮੈਸੀ ਦੀ ਟੀਮ ਇੰਟਰ ਮਿਆਮੀ ਨੂੰ ਹਰਾ ਕੇ ਕੌਨਕਾਕੈਫ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਇਤਿਹਾਸਕ ਜਗ੍ਹਾ ਬਣਾ ਲਈ ਹੈ। ਬੁੱਧਵਾਰ ਰਾਤ ਵੈਨਕੂਵਰ ਦੀ ਫੁੱਟਬਾਲ ਟੀਮ ਨੇ ਇਸ ਚੈਂਪੀਅਨਸ਼ਿਪ ਦੇ ਦੂਜੇ ਮੈਚ ਵਿਚ ਇੰਟਰ ਮਿਆਮੀ ਨੂੰ ਫਲੋਰੀਡਾ ਦੇ ਚੇਜ਼ ਸਟੇਡੀਅਮ ਵਿਚ 3-1 ਨਾਲ ਹਰਾਇਆ।