BCMay 02, 2025
ਵੈਨਕੂਵਰ ਮੈਰਾਥਨ ਦੌੜਾਕਾਂ ਲਈ ਟ੍ਰਾਂਸਲਿੰਕ ਨੇ ਵਧਾਈ ਆਵਾਜਾਈ ਦੀ ਸੁਵਿਧਾ
ਵੈਨਕੂਵਰ ਮੈਰਾਥਨ ਵਿਚ ਹਿੱਸਾ ਲੈਣ ਵਾਲੇ ਦੌੜਾਕਾਂ ਲਈ ਟ੍ਰਾਂਸਲਿੰਕ-ਐਕਸਟਰਾ ਸਕਾਈ ਟਰੇਨ ਅਤੇ ਹੋਰ ਆਵਾਜਾਈ ਸੁਵਿਧਾ ਵਧਾ ਰਹੀ ਹੈ। ਟਰਾਂਸਪੋਰਟੇਸ਼ਨ ਅਥਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਬੀਐਮਓ ਵੈਨਕੂਵਰ ਮੈਰਾਥਨ ਵਿਚ ਦੁਨੀਆ ਭਰ ਦੇ ਦੌੜਾਕ ਫੁਲ ਮੈਰਾਥਨ, ਹਾਫ ਮੈਰਾਥਨ ਅਤੇ 8 ਕਿਲੋਮੀਟਰ ਦੌੜ ਅਤੇ ਬੱਚਿਆਂ ਦੀ ਦੌੜ ਵਿਚ ਸ਼ਾਮਲ ਆਉਣ ਲਈ ਆਉਂਦੇ ਹਨ।
BCMay 02, 2025
ਫੈਸਟੀਵਲ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਾਂਧਜਲੀ ਦੇਣ ਲਈ ਬੀ. ਸੀ. ਅੱਜ ਸੋਗ ਦਿਵਸ
ਵੈਨਕੂਵਰ ਵਿਚ ਫਿਲੀਪੀਨੋ ਕਮਿਊਨਿਟੀ ਦੇ ਫੈਸਟੀਵਲ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਾਂਧਜਲੀ ਦੇਣ ਦੇ ਰੂਪ ਵਿਚ ਅੱਜ ਬੀ. ਸੀ. ਵਿਚ ਸੋਗ ਦਿਵਸ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਇਹ ਦਿਨ ਲਾਪੂ ਲਾਪੂ ਡੇਅ ਫੈਸਟੀਵਲ ਵਿਚ ਕਾਰ ਹਮਲੇ ਮਗਰੋਂ ਵਿਛੜੀਆਂ ਰੂਹਾਂ ਨੂੰ ਸ਼ਰਾਂਜਲੀ ਦੇਣ ਅਤੇ ਗਵਾਹਾਂ ਦੀ ਹੌਂਸਲਾਫਜ਼ਾਈ ਕਰਨ ਦਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਇਹ ਯਕੀਨੀ ਕਰਨ ਲਈ ਕਦਮ ਚੁੱਕੇ ਜਾਣ ਕਿ ਅਜਿਹੀ ਘਟਨਾ ਫਿਰ ਕਦੇ ਨਾ ਹੋਵੇ।
BCMay 02, 2025
ਚਿਲੀਵੈਕ 'ਚ 7 ਸਾਲਾ ਬੱਚੀ ਲਾਪਤਾ, ਪੁਲਿਸ ਕਰ ਰਹੀ ਭਾਲ
ਚਿਲੀਵੈਕ ਪੁਲਿਸ ਬੀਤੀ ਦੁਪਹਿਰ ਤੋਂ ਲਾਪਤਾ 7 ਸਾਲਾ ਬੱਚੀ ਦੀ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ ਲਿਲੀ ਕੋਰਸੋਲ ਨੂੰ ਆਖਰੀ ਵਾਰ ਵਿਨੋਨਾ ਰੋਡ ਦੇ 50800 ਬਲਾਕ 'ਤੇ ਸ਼ਾਮ ਕਰੀਬ 4 ਵਜੇ ਦੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲਿਲੀ ਗੁਆਂਢੀਆਂ ਦੇ ਕੁੱਤੇ ਪਿੱਛੇ ਜੰਗਲੀ ਇਲਾਕੇ ਵੱਲ ਚਲੇ ਗਈ ਸੀ ਅਤੇ ਮੁੜ ਕੇ ਘਰ ਨਹੀਂ ਆਈ। ਰਾਤ ਕਰੀਬ 10 ਵਜੇ ਤੱਕ ਏਅਰ ਅਤੇ ਗਰਾਊਂਡ ਸਰਚ ਜਾਰੀ ਰਹੀ।
BCMay 02, 2025
ਬੀ. ਸੀ. ਦੇ ਫੋਰਟ ਸੇਂਟ ਜੌਨ ਵਿਚ ਲੱਗੀ ਜੰਗਲੀ ਅੱਗ, ਮਿਲੇ ਘਰ ਖਾਲੀ ਕਰਨ ਦੇ ਹੁਕਮ
ਬੀ. ਸੀ. ਦੇ ਫੋਰਟ ਸੇਂਟ ਜੌਨ ਵਿਚ ਲੱਗੀ ਜੰਗਲੀ ਅੱਗ ਲੱਗਣ ਕਾਰਨ ਵੀਰਵਾਰ ਸ਼ਾਮ ਕੁਝ ਘਰਾਂ ਨੂੰ ਖਾਲੀ ਕਰਵਾਇਆ ਗਿਆ। ਸ਼ਾਮ ਕਰੀਬ 6 ਵਜੇ ਫਾਇਰ ਫਾਈਟਰਜ਼ ਅੱਗ ਕਾਬੂ ਕਰਨ ਵਿਚ ਲੱਗੇ ਸਨ। ਦੱਸਿਆ ਜਾ ਰਿਹਾ ਹੈ ਕਿ ਸਿਟੀ ਦੇ ਨੌਰਦਰਨ ਇਲਾਕੇ ਵਿਚ ਪੈਂਦੇ ਫਿਸ਼ ਕ੍ਰੀਕ ਕਮਿਊਨਿਟੀ ਫੋਰੈਸਟ ਵਿਚ ਅੱਗ ਬਲ ਰਹੀ ਹੈ।
BCMay 01, 2025
ਬ੍ਰਿਟਿਸ਼ ਕੋਲੰਬੀਆ 'ਚ ਦਿਨ ਚੜ੍ਹਦਿਆਂ ਵਾਪਰਿਆ ਹਾਦਸਾ, ਮਾਲਗੱਡੀ ਪਟੜੀ ਤੋਂ ਉਤਰੀ
ਬ੍ਰਿਟਿਸ਼ ਕੋਲੰਬੀਆ ਦੇ ਦੱਖਣ-ਪੂਰਬੀ ਵਿਚ ਅੱਜ ਤੜਕੇ ਇੱਕ ਮਾਲਗੱਡੀ ਦੇ ਪਟੜੀ ਤੋਂ ਉਤਰਨ ਦੀ ਘਟਨਾ ਵਾਪਰੀ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ਼ ਕੈਨੇਡਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਡਿਪਾਰਟਮੈਂਟ ਮੁਤਾਬਕ, ਇਹ ਘਟਨਾ ਫੀਲਡ ਕਮਿਊਨਿਟੀ ਨੇੜੇ ਵਾਪਰੀ। ਇਸ ਵਿਚ ਕੈਨੇਡੀਅਨ ਪੈਸੀਫਿਕ ਕੈਨਸਸ ਸਿਟੀ ਦੀ ਮਾਲਗੱਡੀ ਸ਼ਾਮਲ ਸੀ।
BCMay 01, 2025
ਬੀ. ਸੀ. ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਪ੍ਰੋਜੈਕਟ ਨੂੰ ਬੂਸਟ ਦੇਣ ਲਈ ਨਵਾਂ ਬਿੱਲ ਕੀਤਾ ਪੇਸ਼
ਬੀ. ਸੀ. ਸਰਕਾਰ ਨੇ ਸੂਬੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਪ੍ਰੋਜੈਕਟ ਨੂੰ ਬੂਸਟ ਦੇਣ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ, ਜਿਸ ਤਹਿਤ ਸੂਬੇ ਵਿਚ ਸਕੂਲ ਅਤੇ ਹਸਪਤਾਲ ਵਰਗੇ ਮਹੱਤਵਪੂਰਨ ਪ੍ਰੋਜੈਕਟ ਲਈ ਪ੍ਰਵਾਨਗੀ ਜਲਦ ਮਿਲੇਗੀ। ਇਸ ਇਨਫਰਾਸਟਕਚਰ ਪ੍ਰੋਜੈਕਟ ਐਕਟ ਵਿਚ ਪ੍ਰਾਈਵੇਟ ਸੈਕਟਰ ਦੇ ਸੂਬਾਈ ਤੌਰ 'ਤੇ ਮਹੱਤਵਪੂਰਨ ਪ੍ਰੋਜੈਕਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਸੂਬੇ ਦੇ ਆਰਥਿਕ ਵਿਕਾਸ ਲਈ ਜ਼ਰੂਰੀ ਹਨ।
BCMay 01, 2025
ਬੀ. ਸੀ. ਵਿਚ ਨਵੀਂ ਇਲੈਕਟ੍ਰਿਕ ਕਾਰ ਖਰੀਦਣੀ ਹੋ ਸਕਦੀ ਹੈ ਮਹਿੰਗੀ
ਬੀ. ਸੀ. ਵਿਚ ਨਵੀਂ ਇਲੈਕਟ੍ਰਿਕ ਕਾਰ ਖਰੀਦਣੀ ਮਹਿੰਗੀ ਹੋ ਸਕਦੀ ਹੈ। ਸੂਬੇ ਦੇ ਕਾਰ ਡੀਲਰਾਂ ਨੇ ਪ੍ਰੀਮੀਅਰ ਡੇਵਿਡ ਈਬੀ ਸਰਕਾਰ ਵਲੋਂ ਇਲੈਕਟ੍ਰਿਕ ਵਾਹਨ ਰਿਬੇਟ ਪ੍ਰੋਗਰਾਮ ਨੂੰ ਰੋਕਣ ਦੇ ਜਵਾਬ ਵਿਚ ਇਹ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਪਹਿਲਾਂ ਫੈਡਰਲ ਸਰਕਾਰ ਨੇ ਆਪਣੀ ਰਿਬੇਟ ਬੰਦ ਕਰ ਦਿੱਤੀ ਸੀ ਅਤੇ ਹੁਣ ਬੀ. ਸੀ. ਦੇ ਊਰਜਾ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਹੈ ਕਿ ਸੂਬਾ ਆਪਣੇ ਕਲੀਨ ਬੀ.ਸੀ. ਜਲਵਾਯੂ ਪ੍ਰੋਗਰਾਮ ਦਾ ਰੀਵਿਊ ਕਰਦੇ ਹੋਏ ਆਪਣੇ ਰਿਬੇਟ ਪ੍ਰੋਗਰਾਮ ਨੂੰ ਰੋਕ ਰਿਹਾ ਹੈ।
BCMay 01, 2025
ਇਤਿਹਾਸਿਕ ਜਿੱਤ ਦਰਜ ਕਰ ਵੈਨਕੂਵਰ ਵ੍ਹਾਈਟਕੈਪਸ ਨੇ ਕੀਤੀ ਚੈਂਪੀਅਨਸ ਕੱਪ ਫਾਈਨਲ 'ਚ ਐਂਟਰੀ
ਵੈਨਕੂਵਰ ਵ੍ਹਾਈਟਕੈਪਸ ਨੇ ਲਿਓਨੇਲ ਮੈਸੀ ਦੀ ਟੀਮ ਇੰਟਰ ਮਿਆਮੀ ਨੂੰ ਹਰਾ ਕੇ ਕੌਨਕਾਕੈਫ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਇਤਿਹਾਸਕ ਜਗ੍ਹਾ ਬਣਾ ਲਈ ਹੈ। ਬੁੱਧਵਾਰ ਰਾਤ ਵੈਨਕੂਵਰ ਦੀ ਫੁੱਟਬਾਲ ਟੀਮ ਨੇ ਇਸ ਚੈਂਪੀਅਨਸ਼ਿਪ ਦੇ ਦੂਜੇ ਮੈਚ ਵਿਚ ਇੰਟਰ ਮਿਆਮੀ ਨੂੰ ਫਲੋਰੀਡਾ ਦੇ ਚੇਜ਼ ਸਟੇਡੀਅਮ ਵਿਚ 3-1 ਨਾਲ ਹਰਾਇਆ।
BCApr 30, 2025
ਵੈਨਕੂਵਰ 'ਚ ਕਾਰ ਹਮਲੇ ਦੇ ਪੀੜਤਾਂ ਲਈ ਕਮਿਊਨਿਟੀ ਕਰ ਰਹੀ ਡੋਨੇਸ਼ਨਸ
ਵੈਨਕੂਵਰ 'ਚ ਵਾਪਰੇ ਕਾਰ ਹਮਲੇ 'ਚ 11 ਲੋਕਾਂ ਨੇ ਜਾਨ ਗਵਾ ਦਿੱਤੀ। ਘਟਨਾ ਤੋਂ ਬਾਅਦ 10 ਲੋਕ ਹਸਪਤਾਲ 'ਚ ਹਨ, ਜਿਸ 'ਚ 22 ਮਹੀਨੇ ਦਾ ਇੱਕ ਬੱਚਾ ਵੀ ਸ਼ਾਮਿਲ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ 'ਚ ਕਈ ਪੀੜਤਾਂ ਦੀ ਪਛਾਣ ਵੀ ਹੋ ਚੁੱਕੀ ਹੈ ਅਤੇ ਇਨ੍ਹਾਂ ਲਈ ਸਥਾਪਿਤ ਕੀਤੇ ਗਏ ਗੋ-ਫ਼ੰਡ-ਮੀ ਅਕਾਊਂਟਸ 'ਤੇ ਲੋਕ ਡੋਨੇਸ਼ਨਸ ਕਰ ਰਹੇ ਹਨ।