CanadaApr 07, 2025
ਕੈਨੇਡਾ ਵਿਚ ਵੋਟਿੰਗ ਤੋਂ ਪਹਿਲਾਂ ਮਿਲੇਗੀ ਕਾਰਬਨ ਰਿਬੇਟ ਦੀ ਆਖਰੀ ਪੇਮੈਂਟ
ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਿੰਗ ਤੋਂ ਪਹਿਲਾਂ ਲੱਖਾਂ ਕੈਨੇਡੀਅਨਾਂ ਨੂੰ ਕੈਨੇਡਾ ਕਾਰਬਨ ਰਿਬੇਟ ਦੀ ਆਖਰੀ ਪੇਮੈਂਟ ਮਿਲਣ ਜਾ ਰਹੀ ਹੈ। ਐਲਬਰਟਾ, ਨੋਵਾ ਸਕੋਸ਼ੀਆ ਸਮੇਤ ਜਿਨ੍ਹਾਂ 8 ਸੂਬਿਆਂ ਵਿਚ ਫੈਡਰਲ ਕਾਰਬਨ ਫਿਊਲ ਚਾਰਜ ਲਾਗੂ ਸੀ ਉਨ੍ਹਾਂ ਨੂੰ 22 ਅਪ੍ਰੈਲ ਤੋਂ ਕੈਨੇਡਾ ਕਾਰਬਨ ਰਿਬੇਟ ਦੀ ਅੰਤਿਮ ਅਦਾਇਗੀ ਪ੍ਰਾਪਤ ਹੋਵੇਗੀ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਬੀ.ਸੀ. ਜਲਵਾਯੂ ਕਾਰਵਾਈ ਟੈਕਸ ਕ੍ਰੈਡਿਟ ਦਾ ਅੰਤਿਮ ਭੁਗਤਾਨ ਮਿਲੇਗਾ।
AlbertaApr 07, 2025
ਡ੍ਰਮਹੈਲਰ ਵਿਚ ਰੱਖੇ ਦੁਨੀਆ ਦੇ ਸਭ ਤੋਂ ਵੱਡੇ ਡਾਇਨਾਸੌਰ ਦੇ ਬੁੱਤ ਨੂੰ ਬਚਾਉਣ ਲਈ ਪਟੀਸ਼ਨ ਦਾਇਰ
ਨੌਰਥਈਸਟ ਕੈਲਗਰੀ ਦੇ ਡ੍ਰਮਹੈਲਰ ਵਿਚ ਰੱਖੇ ਦੁਨੀਆ ਦਾ ਸਭ ਤੋਂ ਵੱਡੇ ਡਾਇਨਾਸੌਰ ਦੇ ਬੁੱਤ ਨੂੰ ਹਟਾਉਣ ਦੀ ਖ਼ਬਰ ਮਗਰੋਂ ਲੋਕ ਇਸ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੇ ਹਨ। ਸਿਟੀ ਦੇ ਮੇਅਰ ਨੇ ਕਿਹਾ ਕਿ ਉਹ ਇਸ ਨੂੰ ਬਚਾਉਣ ਲਈ ਚੈਂਬਰ ਨਾਲ ਗੱਲ ਕਰ ਰਹੇ ਹਨ ਕਿਉਂਕਿ ਇਹ ਸਿਟੀ ਦੇ ਵਪਾਰ ਨੂੰ ਹੁਲਾਰਾ ਦੇ ਰਿਹਾ ਹੈ। ਟਾਇਰਨੋਸੌਰਸ ਕਈ ਸਾਲਾਂ ਤੋਂ ਸੈਲਾਨੀਆਂ ਲਈ ਖਿੱਚ ਦਾ ਕਾਰਨ ਰਿਹਾ ਹੈ।
FeaturedMar 31, 2025
ਐਲਬਰਟਾ ਸਰਕਾਰ ਨੇ ਜ਼ਰੂਰੀ ਦੇਖਭਾਲ ਕੇਂਦਰ ਖੋਲ੍ਹਣ ਲਈ $17 ਮਿਲੀਅਨ ਦਾ ਕੀਤਾ ਐਲਾਨ
ਐਲਬਰਟਾ ਸਰਕਾਰ ਨੇ 9 ਨਵੇਂ ਜ਼ਰੂਰੀ ਦੇਖਭਾਲ ਕੇਂਦਰ ਤਿਆਰ ਕਰਵਾਉਣ ਲਈ $17 ਮਿਲੀਅਨ ਖਰਚ ਕਰਨ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਐਡਰੀਆਨਾ ਲਾਗਰੇਂਜ ਮੁਤਾਬਕ ਇਹ ਸੈਂਟਰ ਹਸਪਤਾਲਾਂ ਨਾਲੋਂ ਛੋਟੇ ਹੋਣਗੇ ਅਤੇ ਇੱਥੇ ਟੁੱਟੀਆਂ ਹੱਡੀਆਂ ਦਾ ਇਲਾਜ ਉਸੇ ਸਮੇਂ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਇਸ ਨਾਲ ਹਸਪਤਾਲਾਂ 'ਤੇ ਬੋਝ ਘਟੇਗਾ। ਮਰੀਜ਼ਾਂ ਨੂੰ ਇਸ ਤਰ੍ਹਾਂ ਦੇ ਇਲਾਜ ਲਈ ਲੰਬੀਆਂ ਉਡੀਕਾਂ ਨਹੀਂ ਕਰਨੀਆਂ ਪੈਣਗੀਆਂ। ਇਸ ਨਾਲ ਹਸਪਤਾਲਾਂ ਦੇ ਐਮਰਜੈਂਸੀ ਰੂਮਜ਼ ਦੀ ਭੀੜ ਵੀ ਘਟੇਗੀ। ਇਹ ਸੈਂਟਰ ਐਡਮਿੰਟਨ,ਕੈਲਗਰੀ,ਫੋਰਟ ਮੈਕਮਰੀ,ਏਅਰਡ੍ਰੀ ਅਤੇ ਲੈਥਬ੍ਰਿਜ ਵਿਚ ਬਣਾਏ ਜਾਣਗੇ।
CanadaMar 27, 2025
ਐਲਬਰਟਾ ਦੀ ਪ੍ਰੀਮੀਅਰ ਨੇ ਉਨ੍ਹਾਂ ਦੇ ਅਮਰੀਕਾ ਦੌਰੇ ਖਿਲਾਫ ਹੋ ਰਹੀ ਬਿਆਨਬਾਜ਼ੀ ਦਾ ਦਿੱਤਾ ਜਵਾਬ
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਉਨ੍ਹਾਂ ਖਿਲਾਫ ਹੋ ਰਹੀ ਬਿਆਨਬਾਜ਼ੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਕੈਨੇਡਾ ਨੂੰ ਨੁਕਸਾਨ ਪਹੁੰਚਾਉਣ ਜਾ ਦੇਸ਼ ਨਾਲ ਧੋਖਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਫਲੋਰੀਡਾ ਇਸੇ ਲਈ ਜਾ ਰਹੀ ਹੈ ਤਾਂ ਕਿ ਅਮੀਰੀਕੀ ਔਫੀਸ਼ੀਅਲਜ਼ ਦੀ ਰਾਇ ਬਦਲੀ ਜਾ ਸਕੇ। ਜਿਸ ਅਮਰੀਕੀ ਪੌਡਕਾਸਟਰ ਨਾਲ ਉਸ ਨੇ ਸਟੇਜ ਸਾਂਝੀ ਕਰਨੀ ਹੈ, ਉਸ ਨੂੰ ਸੁਣਨ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਹਨ। ਜੇਕਰ ਉਨ੍ਹਾਂ ਤੱਕ ਉਹ ਟੈਰਿਫ ਘਟਾਉਣ ਦਾ ਸੁਨੇਹਾ ਪਹੁੰਚਾ ਸਕੇਗੀ ਤਾਂ ਕੈਨੇਡਾ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇਗਾ।
CanadaMar 26, 2025
ਪ੍ਰੀਮੀਅਰ ਸਮਿਥ ਫਲੋਰੀਡਾ ਦੌਰੇ 'ਤੇ ਜਾਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੀਰਵਾਰ ਨੂੰ ਅਮਰੀਕਾ ਦੇ ਫਲੋਰੀਡਾ ਵਿਚ ਇਕ ਇਵੈਂਟ ਵਿਚ ਸ਼ਾਮਲ ਹੋਣ ਜਾ ਰਹੇ ਹਨ, ਜਿੱਥੇ ਅਮਰੀਕੀ ਪੌਡਕਾਸਟਰ ਬੈਨ ਸ਼ਪੀਰੋ ਪ੍ਰਮੁੱਖ ਸਪੀਕਰ ਹੋਣਗੇ।
AlbertaMar 25, 2025
ਐਡਮਿੰਟਨ ਤੋਂ ਐੱਮ. ਐੱਲ. ਰੌਡ ਲੋਯੋਲਾ ਨੇ ਆਪਣੇ ਅਹੁਦੇ ਤੋਂ ਅਸਤੀਫੇ ਦਾ ਕੀਤਾ ਐਲਾਨ
ਐਡਮਿੰਟਨ ਦੀ ਨਿਊ ਡੈਮੋਕਰੇਟ ਪਾਰਟੀ ਦੇ ਲੰਬੇ ਸਮੇਂ ਤੋਂ ਵਿਧਾਇਕ ਰੌਡ ਲੋਯੋਲਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪਹਿਲੀ ਵਾਰ 2015 ਵਿਚ ਚੁਣੇ ਗਏ ਸਨ ਅਤੇ ਦੋ ਸਾਲ ਪਹਿਲਾਂ ਐਡਮਿੰਟਨ -ਐਲਰਸਲੀ ਰਾਈਡਿੰਗ ਤੋਂ ਤੀਜੀ ਵਾਰ ਜਿੱਤੇ। ਉਨ੍ਹਾਂ ਦਾ ਅਸਤੀਫਾ ਅੱਜ ਤੋਂ ਹੀ ਸਵਿਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਅਗਲੀ ਯੋਜਨਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ।
AlbertaMar 19, 2025
ਡੈਨੀਅਲ ਸਮਿਥ ਨੇ ਆਪਣੇ ਦਫਤਰ ਦੇ ਬਜਟ ਖਰਚੇ ਵਿਚ ਹੋਏ ਵਾਧੇ ਦਾ ਵਿਰੋਧੀ ਧਿਰ ਨੂੰ ਦਿੱਤਾ ਜਵਾਬ
ਐਲਬਰਟਾ ਦੀ ਪ੍ਰੀਮਅਰ ਡੈਨੀਅਲ ਸਮਿਥ ਨੇ ਆਪਣੇ ਦਫਤਰ ਦੇ ਬਜਟ ਖਰਚੇ ਵਿਚ ਹੋਏ ਵਾਧੇ ਦਾ ਵਿਰੋਧੀ ਧਿਰ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਊਰਜਾ ਮੰਤਰਾਲੇ ਵਲੋਂ ਤੇਲ ਤੇ ਗੈਸ ਉਦਯੋਗ ਦੇ ਖਰਚ ਲਈ ਇਸ ਦੀ ਵਰਤੋਂ ਕੀਤੀ ਗਈ ਹੈ। ਸਮਿਥ ਨੇ ਬੀਤੇ ਦਿਨ ਵਿਧਾਨਿਕ ਕਮੇਟੀ ਦੀ ਮੀਟਿੰਗ ਦੌਰਾਨ ਵਿਰੋਧੀ ਧਿਰ ਅਤੇ ਯੂਨਾਈਟਿਡ ਕੰਜ਼ਰਵੇਟਿਵ ਦੇ ਬੈਕਬੈਂਚਰ ਨੂੰ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ $4.8-ਮਿਲੀਅਨ ਦੇ ਵਾਧੇ ਨਾਲ ਵਿਵਾਦਿਤ ਕੈਨੇਡੀਅਨ ਊਰਜਾ ਕੇਂਦਰ ਨੂੰ ਸਰਕਾਰ ਵਿਚ ਸ਼ਾਮਿਲ ਕਰਨ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
AlbertaMar 18, 2025
ਐਲਬਰਟਾ ਦੀ ਸਿਹਤ ਮੰਤਰੀ ਨੇ ਖਸਰੇ ਤੋਂ ਬਚਾਅ ਲਈ ਟੀਕਾਕਰਨ ਦੀ ਦਿੱਤੀ ਸਲਾਹ
ਐਲਬਰਟਾ ਦੀ ਸਿਹਤ ਮੰਤਰੀ ਨੇ ਐਡਮਿੰਟਨ ਸਣੇ ਕੁਝ ਇਲਾਕਿਆਂ ਵਿਚ ਖਸਰੇ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਲੋਕਾਂ ਨੂੰ ਜ਼ਰੂਰੀ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਟੌਲਰੀ ਚਿਲਡਰਨ ਹਸਪਤਾਲ ਅਤੇ ਨੌਰਥ ਮੈਡੀਕਲ ਕਲੀਨਿਕ ਤੋਂ ਐਤਵਾਰ ਰਾਤ ਖਸਰੇ ਦੇ ਮਾਮਲਿਆਂ ਦੀ ਪੁਸ਼ਟੀ ਹੋਣ ਮਗਰੋਂ ਚਿੰਤਾ ਵੱਧ ਗਈ ਹੈ।
CanadaMar 18, 2025
ਫੋਰਟ ਮੈਕਮਰੀ ਦੇ ਐਜੂਕੇਸ਼ਨ ਵਰਕਰਜ਼ ਦੀ ਬੁੱਧਵਾਰ ਮੁੜ ਸਕੂਲ ਆਉਣ ਦੀ ਸੰਭਾਵਨਾ
ਫੋਰਟ ਮੈਕਮਰੀ ਦੇ ਐਜੂਕੇਸ਼ਨ ਵਰਕਰਜ਼ ਲੰਬੀ ਹੜਤਾਲ ਮਗਰੋਂ ਬੁੱਧਵਾਰ ਨੂੰ ਸਕੂਲ ਵਾਪਸ ਆ ਸਕਦੇ ਹਨ। ਫੋਰਟ ਮੈਕਮਰੀ ਦੇ ਦੋ ਸਕੂਲ ਜ਼ਿਲ੍ਹੇ ਅਤੇ ਹੜਤਾਲ ਕਰਨ ਵਾਲੇ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਿਚਕਾਰ ਸਮਝੌਤੇ ਮਗਰੋਂ ਇਹ ਫੈਸਲਾ ਲਿਆ ਗਿਆ ਹੈ।