IndiaMay 07, 2025
ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਵਿਚਾਲੇ ਭਾਰਤ ਨੇ 244 ਜ਼ਿਲ੍ਹਿਆਂ ਵਿਚ ਕੀਤੀ ਮੌਕ ਡ੍ਰਿਲ
ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਬੁੱਧਵਾਰ ਭਾਰਤ ਨੇ 244 ਜ਼ਿਲ੍ਹਿਆਂ ਵਿਚ ਮੌਕ ਡ੍ਰਿਲ ਕੀਤੀ, ਜਿਸ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿਚ ਕੁਝ ਸਮੇਂ ਲਈ ਪੂਰਾ ਬਲੈਕਅਊਟ ਕੀਤਾ ਗਿਆ। ਦਿਨ ਵਲੇ ਮੌਕ ਡ੍ਰਿਲ ਵਿਚ ਲੋਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਬਚਾਅ ਅਤੇ ਨਿਕਲਣ ਦੇ ਤਰੀਕੇ ਵੀ ਸਮਝਾਏ ਗਏ।
AlbertaMay 07, 2025
ਐਲਬਰਟਾ ਵਿਚ ਵਧੇ ਖਸਰੇ ਦੇ ਮਾਮਲੇ, 22 ਹੋਰ ਨਵੇਂ ਮਾਮਲੇ ਆਏ ਸਾਹਮਣੇ
ਐਲਬਰਟਾ ਵਿਚ ਖਸਰੇ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ ਅਤੇ ਬੀਤੇ ਦਿਨ ਇਨ੍ਹਾਂ ਦੀ ਗਿਣਤੀ 287 ਤੱਕ ਪੁੱਜ ਗਈ। ਮੰਗਲਵਾਰ ਨਵੇਂ 22 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 17 ਸੂਬੇ ਦੇ ਸਾਊਥ ਜ਼ੋਨ ਤੋਂ ਹਨ।
WorldMay 07, 2025
ਭਾਰਤ-ਪਾਕਿ ਜੰਗ: ਅਮਰੀਕਾ, ਚੀਨ, ਰੂਸ ਅਤੇ ਕਤਰ ਸਮੇਤ ਕਈ ਦੇਸ਼ਾਂ ਨੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ
ਪਾਕਿਸਤਾਨ ਵਿਚ ਭਾਰਤ ਦੇ ਹਵਾਈ ਹਮਲੇ 'ਤੇ ਅਮਰੀਕਾ, ਚੀਨ, ਰੂਸ ਅਤੇ ਕਤਰ ਸਮੇਤ ਕਈ ਦੇਸ਼ਾਂ ਨੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਭਾਰਤ ਨੇ ਮੰਗਲਵਾਰ ਦੇਰ ਰਾਤ ਨੂੰ ਪਾਕਿਸਤਾਨ ਦੇ ਅੰਦਰ ਹਵਾਈ ਹਮਲੇ ਕੀਤੇ ਸਨ। ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਹਮਲੇ ਵਿਚ 26 ਲੋਕ ਮਾਰੇ ਗਏ ਹਨ ਅਤੇ 46 ਜ਼ਖਮੀ ਹੋਏ ਹਨ।
CanadaMay 07, 2025
ਵੈਸਟਜੈੱਟ ਨੇ ਘੱਟ ਮੰਗ ਕਾਰਨ ਕੈਨੇਡਾ ਅਤੇ ਅਮਰੀਕਾ ਵਿਚਕਾਰ 9 ਰੂਟਾਂ ਨੂੰ ਕੀਤਾ ਸਸਪੈਂਡ
ਵੈਸਟਜੈੱਟ ਨੇ ਘੱਟ ਮੰਗ ਕਾਰਨ ਕੈਨੇਡਾ ਅਤੇ ਅਮਰੀਕਾ ਵਿਚਕਾਰ 9 ਰੂਟ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿਚ ਐਡਮਿੰਟਨ ਤੋਂ ਅਟਲਾਂਟਾ ਦਾ ਰੂਟ ਵੀ ਸ਼ਾਮਲ ਹੈ। ਅਟਲਾਂਟਾ ਲਈ ਸਿੱਧੀ ਉਡਾਣ ਜੂਨ ਤੱਕ ਜਾਰੀ ਰਹੇਗੀ ਉਸ ਤੋਂ ਬਾਅਦ ਇਸ ਨੂੰ ਗਰਮੀਆਂ ਲਈ ਰੋਕ ਦਿੱਤਾ ਜਾਵੇਗਾ। ਉਥੇ ਹੀ, ਐਡਮਿੰਟਨ ਤੋਂ ਸ਼ਿਕਾਗੋ ਲਈ ਸਿੱਧੀ ਉਡਾਣ ਜੂਨ ਦੇ ਅਖੀਰ ਤੱਕ ਸ਼ੁਰੂ ਨਹੀਂ ਹੋਵੇਗੀ।
CanadaMay 07, 2025
ਹਾਕੀ ਖਿਡਾਰੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੀ ਅਦਾਲਤ 'ਚ ਸੁਣਵਾਈ
ਕੈਨੇਡਾ ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਪੰਜ ਸਾਬਕਾ ਖਿਡਾਰੀਆਂ ਨਾਲ ਜੁੜੇ ਜਿਨਸੀ ਹਮਲੇ ਦੀ ਸੁਣਵਾਈ ਵਿਚ ਅੱਜ ਬਚਾਅ ਪੱਖ ਦੇ ਵਕੀਲ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੀ ਕਰਾਸ ਜਾਂਚ ਕੀਤੀ ਜਾ ਰਹੀ ਹੈ।