CanadaApr 16, 2025
ਐਡਮਿੰਟਨ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਅਪਰਾਧੀ ਦੀ ਰਿਹਾਈ ਨੂੰ ਲੈ ਕੇ ਲੋਕਾਂ ਨੂੰ ਕੀਤਾ ਅਲਰਟ
ਐਡਮਿੰਟਨ ਪੁਲਿਸ ਨੇ ਇਕ ਜਿਨਸੀ ਅਪਰਾਧੀ ਦੀ ਰਿਹਾਈ ਨੂੰ ਲੈ ਕੇ ਲੋਕਾਂ ਨੂੰ ਅਲਰਟ ਕੀਤਾ ਹੈ। ਔਫੀਸਰਜ਼ ਮੁਤਾਬਕ 55 ਸਾਲਾ ਰਾਬਰਟ ਐਡਵਰਡ ਵੈਂਟਰੇਸ ਪਹਿਲਾਂ ਵੀ ਬੱਚਿਆਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ ਅਤੇ ਉਸ ਦੇ ਮੁੜ ਗੁਨਾਹ ਕਰਨ ਦਾ ਸ਼ੱਕ ਹੈ। ਉਸ ਨੂੰ 2024 ਤੋਂ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਪ੍ਰੋਬੇਸ਼ਨ ਆਰਡਰ ਦੀ ਪਾਲਣਾ ਨਾ ਕਰਨ ਕਾਰਨ ਆਪਣੀ ਸਜ਼ਾ ਕੱਟ ਚੁੱਕਾ ਹੈ।
AlbertaApr 15, 2025
ਪ੍ਰੀਮੀਅਰ ਸਮਿਥ ਨੇ ਐਲਬਰਟਾ ਹੈਲਥ ਦੀ ਸਾਬਕਾ ਮੁਖੀ ਦੇ ਮਾਮਲੇ 'ਚ ਵਕੀਲਾਂ ਦੇ ਦਖ਼ਲ ਨੂੰ ਠਹਿਰਾਇਆ ਸਹੀ
ਐਲਬਰਟਾ ਦੀ ਪ੍ਰੀਮੀਅਰ ਨੇ ਸਪੱਸ਼ਟੀਕਰਣ ਦਿੱਤਾ ਹੈ ਕਿ ਐਲਬਰਟਾ ਹੈਲਥ ਸਰਵਿਸਸ ਦੀ ਸਾਬਕਾ ਮੁਖੀ ਅਥਾਨਾ ਮੈਂਟਜ਼ੇਲੋਪੋਲੋਸ ਦੇ ਮਾਮਲੇ ਦੀ ਜਾਂਚ ਵਕੀਲਾਂ ਹੱਥ ਦੇਣ ਨਾਲ ਕੋਈ ਰੁਕਾਵਟ ਨਹੀਂ ਪਾਈ ਜਾ ਰਹੀ। ਸੂਬੇ ਦੀ ਵਿਰੋਧੀ ਧਿਰ ਐਨ.ਡੀ.ਪੀ. ਨੇ ਇਸ ਮਾਮਲੇ ਨੂੰ ਵਕੀਲਾਂ ਤੋਂ ਦੂਰ ਰੱਖਣ ਲਈ ਸਰਕਾਰ 'ਤੇ ਜ਼ੋਰ ਪਾਇਆ ਹੈ।
CanadaApr 15, 2025
ਐਲਬਰਟਾ 'ਚ ਖਸਰੇ ਨਾਲ ਪੀੜਤਾਂ ਦੀ ਕੁੱਲ ਗਿਣਤੀ ਹੋਈ 74
ਐਲਬਰਟਾ ਵਿਚ ਖਸਰੇ ਦੇ ਨਵੇਂ 16 ਮਾਮਲੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ 74 ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਨਵੇਂ ਮਾਮਲੇ ਸੈਂਟਰਲ ਅਤੇ ਦੱਖਣੀ ਜ਼ੋਨ ਤੋਂ ਮਿਲੇ ਹਨ। ਇਨ੍ਹਾਂ ਵਿਚੋਂ ਵਧੇਰੇ ਸਕੂਲ ਜਾਣ ਵਾਲੇ ਬੱਚੇ ਹਨ, ਜਿਨ੍ਹਾਂ ਦੀ ਉਮਰ 5 ਤੋਂ 18 ਵਿਚਕਾਰ ਹੈ।
AlbertaApr 14, 2025
ਸਰਜਰੀਆਂ ਲਈ ਮਰੀਜ਼ਾਂ ਨੂੰ ਲੰਬੀ ਉਡੀਕ ਕਾਰਨ ਹੋ ਰਹੀ ਪਰੇਸ਼ਾਨੀ 'ਤੇ ਡੈਨੀਅਲ ਸਮਿਥ ਨੇ ਜਤਾਈ ਚਿੰਤਾ
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੂਬੇ ਵਿਚ ਸਰਜਰੀਆਂ ਲਈ ਮਰੀਜ਼ਾਂ ਨੂੰ ਲੰਬੀ ਉਡੀਕ ਕਾਰਨ ਹੋ ਰਹੀ ਪਰੇਸ਼ਾਨੀ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਉਹ ਜਲਦ ਹੀ ਨਵਾਂ ਫੰਡਿੰਗ ਮਾਡਲ ਲਿਆ ਰਹੇ ਹਨ। ਸਮਿਥ ਨੇ “ਯੋਰ ਪ੍ਰੌਵਿੰਸ, ਯੋਰ ਪ੍ਰੀਮੀਅਰ” ਦੇ ਸ਼ੋਅ ਵਿਚ ਇਕ ਫੋਨ ਕਾਲ ਦੇ ਜਵਾਬ ਵਿਚ ਇਸ ਬਾਰੇ ਗੱਲ ਕੀਤੀ।
AlbertaApr 11, 2025
5 ਸਾਲ ਪਹਿਲਾਂ ਵਾਪਰੇ ਜਾਨਲੇਵਾ ਬੱਸ ਹਾਦਸੇ ਦੀ ਜਾਂਚ ਹੋਵੇਗੀ ਜੂਨ ਮਹੀਨੇ
ਜੈਸਪਰ ਨੈਸ਼ਨਲ ਪਾਰਕ ਦੇ ਕੋਲੰਬੀਆ ਆਈਸਫੀਲਡ ਵਿਚ 5 ਸਾਲ ਪਹਿਲਾਂ ਵਾਪਰੇ ਜਾਨਲੇਵਾ ਬੱਸ ਹਾਦਸੇ ਦੀ ਜਾਂਚ ਜੂਨ ਮਹੀਨੇ ਹੋਵੇਗੀ। ਜੁਲਾਈ, 2020 ਨੂੰ ਵਾਪਰੇ ਇਸ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 14 ਨੂੰ ਗੰਭੀਰ ਸੱਟਾਂ ਲ਼ੱਗੀਆਂ ਸਨ। ਜਾਣਕਾਰੀ ਮੁਤਾਬਕ ਇਸ ਟੂਰ ਬੱਸ ਨੇ ਕੰਟਰੋਲ ਗੁਆ ਲਿਆ ਸੀ,ਜਿਸ ਕਾਰਨ ਇਹ ਪਲਟ ਗਈ ਸੀ।
AlbertaApr 11, 2025
ਐਲਬਰਟਾ ਸਰਕਾਰ ਘਰੇਲੂ ਅਤੇ ਵਪਾਰਕ ਹੀਟਿੰਗ ਬਾਲਣ ਦੇ ਰੂਪ ਵਿਚ ਹਾਈਡ੍ਰੋਜਨ ਨੂੰ ਹਰੀ ਝੰਡੀ ਦੇਣ ਤੇ ਕਰ ਰਹੀ ਵਿਚਾਰ
ਐਲਬਰਟਾ ਸਰਕਾਰ ਘਰੇਲੂ ਅਤੇ ਵਪਾਰਕ ਹੀਟਿੰਗ ਬਾਲਣ ਦੇ ਰੂਪ ਵਿਚ ਹਾਈਡ੍ਰੋਜਨ ਨੂੰ ਹਰੀ ਝੰਡੀ ਦੇਣ ਦਾ ਵਿਚਾਰ ਕਰ ਰਹੀ ਹੈ ਕਿਉਂਕਿ ਗੈਸ ਨਿਕਾਸੀ ਵਿਚ ਕਟੌਤੀ ਆਵੇਗੀ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਯੂਟੀਲਿਟੀ ਮੰਤਰੀ ਨੇਥਨ ਨਿਊਡੋਰਫ ਵਲੋਂ ਉਪਯੋਗੀ ਕੰਪਨੀਆਂ ਨੂੰ ਹਾਈਡ੍ਰੋਜਨ ਨੂੰ ਕੁਦਰਤੀ ਗੈਸ ਦੀ ਸਪਲਾਈ ਵਿਚ ਮਿਲਾਉਣ ਦੀ ਇਜਾਜ਼ਤ ਮਿਲੇਗੀ।
AlbertaApr 11, 2025
ਬੀ.ਸੀ. ਆਈਲੈਂਡ ਵਿਚ ਘਰ ਦੀ ਮੁਰੰਮਤ ਦੌਰਾਨ ਵਾਪਰਿਆ ਹਾਦਸਾ, 2 ਦੀ ਮੌਤ
ਬੀ.ਸੀ. ਆਈਲੈਂਡ ਦੇ ਸਾਵਰੀ ਆਈਲੈਂਡ ਵਿਚ ਘਰ ਦੀ ਮੁਰੰਮਤ ਦੌਰਾਨ ਹਾਦਸਾ ਵਾਪਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਪਾਵੇਲ ਰਿਵਰ ਆਰ.ਸੀ.ਐਮ.ਪੀ. ਮੁਤਾਬਕ ਇਹ ਹਾਦਸਾ 6 ਅਪ੍ਰੈਲ ਨੂੰ ਦੁਪਹਿਰ ਕਰੀਬ 2 ਵਜੇ ਵਾਪਰਿਆ। ਔਫੀਸਰਜ਼ ਨੇ ਦੱਸਿਆ ਕਿ ਪੈਟਰੀਸ਼ੀਆ ਕ੍ਰੇਸੈਂਟ ਵਿਚ ਮੁਰੰਮਤ ਅਧੀਨ ਘਰ ਢਹਿਣ ਕਾਰਨ ਦੋ ਵਿਅਕਤੀ ਇਸ ਹੇਠ ਦੱਬ ਗਏ ਸਨ।
AlbertaApr 11, 2025
ਐਲਬਰਟਾ ਸਰਕਾਰ ਨੇ ਜੰਗਲੀ ਅੱਗ ਤੋਂ ਬਚਾਅ ਲਈ $900,000 ਫੰਡਿਗ ਦੀ ਕੀਤੀ ਘੋਸ਼ਣਾ
ਐਲਬਰਟਾ ਸਰਕਾਰ ਨੇ ਜੰਗਲੀ ਅੱਗ ਤੋਂ ਬਚਾਅ ਲਈ ਨਵੇਂ 150 ਮੌਸਮ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ $900,000 ਦੀ ਘੋਸ਼ਣਾ ਕੀਤੀ ਹੈ। ਸੂਬੇ ਵਿਚ ਦੋ ਸਾਲਾਂ ਬਾਅਦ ਪਹਿਲੀ ਵਾਰ ਹੋਇਆ ਕਿ ਅਜੇ ਜੰਗਲੀ ਅੱਗ ਦਾ ਖਤਰਾ ਨਹੀਂ ਵਧਿਆ। ਪਿਛਲੇ ਸਾਲ 1 ਜਨਵਰੀ ਨੂੰ ਜਿੱਥੇ 64 ਵਾਈਲਡਫਾਇਰ ਐਕਟਿਵ ਸਨ, ਉੱਥੇ ਹੀ ਇਸ ਸਾਲ ਇਨ੍ਹਾਂ ਦੀ ਗਿਣਤੀ ਸਿਰਫ 6 ਰਹੀ।
AlbertaApr 10, 2025
ਐਲਬਰਟਾ ਸਰਕਾਰ ਵਲੋਂ ਮਿਊਂਸੀਪਲ ਕੌਂਸਲਜ਼ ਵਿਚ ਬਦਲਾਅ ਦੇ ਪ੍ਰਸਤਾਵ ਦੀ ਵਿਰੋਧੀ ਧਿਰ ਵਲੋਂ ਨਿੰਦਾ
ਐਲਬਰਟਾ ਦੀ ਵਿਰੋਧੀ ਧਿਰ ਐਨ.ਡੀ.ਪੀ. ਦੇ ਲੀਡਰ ਨਾਹੀਦ ਨੈਨਸ਼ੀ ਨੇ ਮਿਊਂਸੀਪਲ ਕੌਂਸਲ ਦੇ ਆਚਾਰ ਸੰਹਿਤਾ ਨੂੰ ਹਟਾਉਣ ਵਾਲੇ ਸਰਕਾਰ ਵਲੋਂ ਪ੍ਰਸਤਾਵਿਤ ਬਿੱਲ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਧੋਖਾਧੜੀ ਅਤੇ ਅਪਰਾਧਿਕ ਮਾਮਲੇ ਵਧਣਗੇ। ਉਨ੍ਹਾਂ ਕਿਹਾ ਕਿ ਇਹ ਸਥਾਨਕ ਵੋਟਰਜ਼ ਦਾ ਅਪਮਾਨ ਹੈ।