CanadaApr 25, 2025
ਐਡਮਿੰਟਨ ਦੇ ਇਕ ਪਾਰਕ 'ਚ ਲੱਗੇ ਐਮਿਲੀ ਮਰਫੀ ਦੇ ਬੁੱਤ ਦੀ ਚੋਰੀ ਦੇ ਦੋਸ਼ 'ਚ ਇਕ ਵਿਅਕਤੀ ਚਾਰਜ
ਐਡਮਿੰਟਨ ਦੇ ਇਕ ਵਿਅਕਤੀ ਨੂੰ ਇੱਥੋਂ ਦੇ ਪਾਰਕ ਵਿਚ ਲੱਗੇ ਐਮਿਲੀ ਮਰਫੀ ਦੇ ਬੁੱਤ ਦੀ ਚੋਰੀ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ। ਉਸ ਕੋਲੋਂ ਘਰਾਂ ਵਿਚੋਂ ਚੋਰੀ ਹੋਈਆਂ ਸਜਾਵਟੀ ਪਲੇਟਾਂ ਮਿਲੀਆਂ। ਕਾਂਸੇ ਦਾ ਬਣਿਆ ਇਹ ਬੁੱਤ 26 ਫਰਵਰੀ ਨੂੰ ਐਮਿਲੀ ਮਰਫੀ ਪਾਰਕ ਵਿਚੋਂ ਚੋਰੀ ਹੋਇਆ ਸੀ।
CanadaApr 24, 2025
ਕੈਲਗਰੀ ਡੇਅਕੇਅਰ ਵਿਚ 2023 'ਚ ਪਹਿਲਾਂ ਫੈਲੇ ਇਨਫੈਕਸ਼ਨ ਮਾਮਲੇ ਦਾ ਟ੍ਰਾਇਲ ਸ਼ੁਰੂ
ਕੈਲਗਰੀ ਡੇਅਕੇਅਰ ਵਿਚ ਕਰੀਬ ਡੇਢ ਸਾਲ ਪਹਿਲਾਂ ਫੈਲੇ ਈ-ਕੋਲਾਈ ਦੇ ਮਾਮਲੇ ਨੂੰ ਅੱਜ ਅਦਾਲਤ ਵਿਚ ਟ੍ਰਾਇਲ ਲਈ ਪੇਸ਼ ਕੀਤਾ ਜਾਣਾ ਹੈ। ਫਿਊਲਿੰਗ ਮਾਈਂਡਸ ਕੰਪਨੀ ਅਤੇ ਇਸ ਦੇ ਦੋ ਡਾਇਰੈਕਟਰਜ਼ ਕਰੀਬ ਇਕ ਦਰਜਨ ਚਾਰਜਿਜ਼ ਅਤੇ $120,000 ਤੋਂ ਵੱਧ ਦੇ ਜੁਰਮਾਨੇ ਦਾ ਸਾਹਮਣਾ ਕਰ ਰਹੇ ਹਨ। ਸਤੰਬਰ, 2023 ਵਿਚ ਫੈਲੇ ਇਸ ਵਾਇਰਸ ਦਾ ਪ੍ਰਭਾਵ ਕਰੀਬ 8 ਹਫਤਿਆਂ ਤੱਕ ਰਿਹਾ ਸੀ ਅਤੇ ਬੱਚਿਆਂ ਸਣੇ ਸੈਂਕੜੇ ਲੋਕ ਇਸ ਕਾਰਨ ਬੀਮਾਰ ਹੋ ਗਏ ਸਨ। ਬੱਚਿਆਂ ਨੂੰ ਖਾਣਾ ਦੇਣ ਵਾਲੀ ਕੰਪਨੀ ਫਿਊਲਿੰਗ ਮਾਈਂਡਸ ਇਸ ਮਾਮਲੇ ਲਈ ਜਾਂਚ ਦੇ ਘੇਰੇ ਵਿਚ ਹੈ।
CanadaApr 24, 2025
ਐਲਬਰਟਾ ਸਕੂਲ ਦੇ ਸਾਬਕਾ ਹੈੱਡਮਾਸਟਰ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਮਿਲੀ 6 ਸਾਲ ਦੀ ਸਜ਼ਾ ਰੱਖੀ ਗਈ ਬਰਕਰਾਰ
ਐਲਬਰਟਾ ਦੇ ਸਾਬਕਾ ਹੈੱਡਮਾਸਟਰ ਨੂੰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮਿਲੀ 6 ਸਾਲ ਦੀ ਸਜ਼ਾ ਜਾਰੀ ਰੱਖੀ ਗਈ ਹੈ। ਪੌਲ ਸ਼ੈਪਰਡ ਨੂੰ 2021 ਵਿਚ ਆਪਣੇ 7ਵੀਂ ਗਰੇਡ ਦੇ ਵਿਦਿਆਰਥੀ ਨਾਲ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਹ 1993 -1994 ਵਿਚ ਸਾਊਥਵੈਸਟ ਐਡਮਿੰਟਨ ਦੇ ਸੇਂਟ ਜੌਨ ਸਕੂਲ ਵਿਚ ਪੜ੍ਹਾਉਂਦਾ ਸੀ।
AlbertaApr 22, 2025
ਐਲਬਰਟਾ ਵਿਚ ਖਸਰੇ ਦੇ 29 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਗਿਣਤੀ ਹੋਈ 118
ਐਲਬਰਟਾ ਵਿਚ ਸਿਹਤ ਅਧਿਕਾਰੀ ਨੇ ਖਸਰੇ ਦੇ 29 ਨਵੇਂ ਮਾਮਲੇ ਸਾਹਮਣੇ ਆਉਣ ਦੀ ਰਿਪੋਰਟ ਦਿੱਤੀ ਹੈ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 118 ਹੋ ਗਈ ਹੈ। ਸੂਬੇ ਵਿਚ ਖਸਰੇ ਦੇ ਮਾਮਲੇ ਮਾਰਚ ਦੇ ਸ਼ੁਰੂ ਤੋਂ ਦੇਖੇ ਜਾ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਨਵੇਂ ਮਾਮਲਿਆਂ ਵਿਚੋਂ ਜ਼ਿਆਦਾਤਰ ਐਲਬਰਟਾ ਦੇ ਸਾਊਥ ਅਤੇ ਕੇਂਦਰੀ ਜ਼ੋਨ ਵਿਚ ਹਨ। ਸੱਤ ਉੱਤਰੀ ਜ਼ੋਨ ਵਿਚ ਹਨ ਅਤੇ ਇੱਕ ਮਾਮਲਾ ਐਡਮਿੰਟਨ ਵਿਚ ਪਾਇਆ ਗਿਆ ਹੈ।
CanadaApr 22, 2025
ਐਲਬਰਟਾ ਸਰਕਾਰ ਨੂੰ ਹੈਲਥ ਅਥਾਰਟੀ ਦੀ ਸਾਬਕਾ ਹੈੱਡ ਤੋਂ ਪੁੱਛਗਿੱਛ ਕਰਨ ਦੀ ਮਿਲੀ ਮਨਜ਼ੂਰੀ
ਐਲਬਰਟਾ ਸਰਕਾਰ ਨੂੰ ਜੱਜ ਵਲੋਂ ਮਨਜ਼ੂਰੀ ਮਿਲ ਗਈ ਹੈ ਕਿ ਉਹ ਸੂਬੇ ਦੀ ਹੈਲਥ ਅਥਾਰਟੀ ਦੀ ਸਾਬਕਾ ਹੈੱਡ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਜ਼ਰੂਰੀ ਈਮੇਲ ਸਾਂਝੀਆਂ ਕਰਨ ਦੇ ਮਾਮਲੇ ਵਿਚ ਪ੍ਰਸ਼ਨ ਪੁੱਛ ਸਕੇ। ਸਰਕਾਰ ਨੇ ਪਿਛਲੇ ਮਹੀਨੇ ਅਦਾਲਤ ਵਿਚ ਅਰਜ਼ੀ ਦਿੱਤੀ ਸੀ ਕਿ ਉਨ੍ਹਾਂ ਨੂੰ ਅਥਾਨਾ ਮੈਂਟਜ਼ੇਲੋਪੋਲੋਸ ਤੋਂ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਮਿਲ ਸਕੇ।
AlbertaApr 18, 2025
ਐਡਮਿੰਟਨ ਵਿਚ ਬਾਈਕ ਲੇਨ ਪ੍ਰਜੈਕਟ ਨੂੰ ਲੈ ਕੇ ਮੁੜ ਵਿਚਾਰ ਕਰਨਗੇ ਆਵਾਜਾਈ ਮੰਤਰੀ
ਨਾਰਥ ਐਡਮਿੰਟਨ ਦੇ 132 ਐਵੇਨਿਊ ਕੋਲ ਬਾਈਕ ਲੇਨ ਪ੍ਰੋਜੈਕਟ ਨੂੰ ਲੈ ਕੇ ਹੋ ਰਹੇ ਵਿਰੋਧ ਨੂੰ ਦੇਖਦਿਆਂ ਐਲਬਰਟਾ ਦੇ ਟਰਾਂਸਪੋਰਟੇਸ਼ਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਬਾਰੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਹਾਲ ਹੀ ਵਿਚ ਹੋਈ ਕਮਿਊਨਿਟੀ ਮੀਟਿੰਗ ਵਿਚ ਸਿਟੀ ਕੌਂਸਲਰ ਕੈਰਨ ਪ੍ਰਿੰਸੀਪੀ ਅਤੇ ਆਵਾਜਾਈ ਮੰਤਰੀ ਡੇਵਿਨ ਡਰੀਸ਼ਨ ਨੇ ਵੀ ਹਿੱਸਾ ਲਿਆ।
AlbertaApr 18, 2025
ਕੈਲਗਰੀ ਵਿਚ ਰੇਲ ਗੱਡੀ ਨਾਲ ਟਕਰਾਉਣ ਕਾਰਨ 11 ਸਾਲਾ ਬੱਚਾ ਜ਼ਖਮੀ
ਨੌਰਥਵੈਸਟ ਕੈਲਗਰੀ ਵਿਚ ਬੀਤੇ ਦਿਨ ਸੀ.ਟਰੇਨ ਨਾਲ ਟਕਰਾਉਣ ਕਾਰਨ 11 ਸਾਲਾ ਬੱਚਾ ਜ਼ਖਮੀ ਹੋ ਗਿਆ। ਜਾਂਚ ਵਿਚ ਪਤਾ ਲੱਗਾ ਹੈ ਕਿ ਡਰਾਈਵਰ ਨੇ ਟਰੇਨ ਸਟੇਸ਼ਨ 'ਤੇ ਨਹੀਂ ਰੋਕੀ ਸੀ ਅਤੇ ਕ੍ਰਾਸਵਾਕ ਤੋਂ ਲੰਘ ਰਹੇ ਬੱਚੇ ਵਿਚ ਜਾ ਵੱਜੀ। ਇਹ ਹਾਦਸਾ ਸਵੇਰੇ ਕਰੀਬ 8.15 ਵਜੇ ਬੈਨਫ ਟ੍ਰੇਲ ਐਲਆਰਟੀ ਸਟੇਸ਼ਨ 'ਤੇ ਵਾਪਰਿਆ।
AlbertaApr 18, 2025
ਕੈਲਗਰੀ ਵਿਚ ਇਕ ਮਸਾਜ ਥੈਰੇਪਿਸਟ ਆਪਣੇ ਗ੍ਰਾਹਕ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ਾਂ ਦਾ ਕਰ ਰਿਹਾ ਸਾਹਮਣਾ
ਕੈਲਗਰੀ ਵਿਚ ਇਕ ਮਸਾਜ ਥੈਰੇਪਿਸਟ ਆਪਣੇ ਗ੍ਰਾਹਕ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਪੁਲਿਸ ਮੁਤਾਬਕ ਪੀੜਤ ਔਰਤ ਨੇ ਦੱਸਿਆ ਕਿ ਉਹ 18 ਮਾਰਚ ਨੂੰ ਕੇਨਸਿੰਗਟਨ ਰੋਡ ਅਤੇ 14 ਸਟ੍ਰੀਟ ਨਾਰਥ ਵੈਸਟ ਨੇੜਲੇ ਪ੍ਰਬੰਧਨ ਅਤੇ ਤਕਨਾਲੋਜੀ ਦੇ ਪੇਸ਼ੇਵਰ ਇੰਸਟੀਚਿਊਟ ਵਿਚ ਮਸਾਜ ਕਰਵਾਉਣ ਗਈ ਸੀ । ਇੱਥੇ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਵਿਦਿਆਰਥੀ ਮਸਾਜ ਕਰਦਾ ਸੀ, ਜਿਸ ਨੇ ਉਸ ਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਿਆ।