BCMay 05, 2025
ਵੈਨਕੂਵਰ ਕੋਲ ਨਸ਼ੇ ਦੇ ਪ੍ਰਭਾਵ 'ਚ ਮਿਲਿਆ ਟੈਕਸੀ ਚਾਲਕ, 90 ਦਿਨ ਦੀ ਡਰਾਈਵਿੰਗ ਪ੍ਰੋਹਿਬਸ਼ਨ
ਵੈਨਕੂਵਰ-ਖੇਤਰ ਦੇ ਇੱਕ ਡਰਾਈਵਰ ਨੂੰ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਮਾਮਲੇ ਵਿਚ 90 ਦਿਨਾਂ ਦੀ ਡਰਾਈਵਿੰਗ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਦੀ ਕੈਬ ਨੂੰ 30 ਦਿਨਾਂ ਲਈ ਜ਼ਬਤ ਕੀਤਾ ਗਿਆ ਹੈ।
IndiaMay 05, 2025
ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ’ਤੇ ਪੰਜਾਬ ਭਾਜਪਾ ਪੰਜਾਬੀਆਂ ਨਾਲ ਖੜ੍ਹੀ: ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਦਾ ਕਹਿਣਾ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ’ਤੇ ਪੰਜਾਬ ਭਾਜਪਾ ਪੰਜਾਬੀਆਂ ਨਾਲ ਖੜ੍ਹੀ ਹੈ। ਪੰਜਾਬ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਉਹ ਇਸ ਮਾਮਲੇ ’ਤੇ ਆਪਣਾ ਸਟੈਂਡ ਪਹਿਲਾਂ ਹੀ ਸਰਬ ਪਾਰਟੀ ਮੀਟਿੰਗ ਵਿਚ ਵੀ ਸਪਸ਼ਟ ਕਰ ਚੁੱਕੇ ਹਨ।
AlbertaMay 05, 2025
ਸੈਂਟਰਲ ਐਲਬਰਟਾ ਦੇ ਹਾਈਵੇਅ ਤੇ ਵਾਪਰੇ ਹਾਦਸੇ ਵਿਚ 4 ਲੋਕਾਂ ਦੀ ਮੌਤ
ਸੈਂਟਰਲ ਐਲਬਰਟਾ ਵਿਚ ਸ਼ਨੀਵਾਰ ਰਾਤ ਵਾਪਰੇ ਸੜਕ ਹਾਦਸੇ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ। ਪੋਨੋਕਾ ਆਰ.ਸੀ.ਐਮ.ਪੀ. ਮੁਤਾਬਕ ਰਾਤ ਕਰੀਬ 11 ਵਜੇ ਟਾਊਨਸ਼ਿਪ ਰੋਡ 434 ਨੇੜਲੇ ਹਾਈਵੇਅ 2A 'ਤੇ ਤਿੰਨ ਵਾਹਨਾਂ ਵਿਚਕਾਰ ਟੱਕਰ ਹੋਈ। ਪੁਲਿਸ ਮੁਤਾਬਕ 41 ਸਾਲਾ ਔਰਤ ਗੱਡੀ ਨੂੰ ਡਰਾਈਵ ਕਰ ਰਹੀ ਸੀ ਅਤੇ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਉਸ ਨਾਲ ਕੋਈ ਹੋਰ ਮੌਜੂਦ ਨਹੀਂ ਸੀ।
BCMay 05, 2025
ਬੀ. ਸੀ. ਜੇਲ੍ਹ ਤੋਂ 170,000 ਡਾਲਰ ਦਾ ਨਸ਼ੀਲਾ ਪਦਾਰਥ ਜ਼ਬਤ
ਬੀ. ਸੀ. ਦੀ ਦਰਮਿਆਨੀ-ਸੁਰੱਖਿਆ ਜੇਲ੍ਹ ਵਿਚ ਕਰੀਬ $170,000 ਦਾ ਪਾਬੰਦੀਸ਼ੁਦਾ ਸਾਮਾਨ ਜ਼ਬਤ ਕੀਤਾ ਗਿਆ ਹੈ। ਸੁਧਾਰ ਸੇਵਾ ਕੈਨੇਡਾ ਮੁਤਾਬਕ, ਜੇਲ੍ਹ ਅਧਿਕਾਰੀਆਂ ਨੇ 24 ਅਪ੍ਰੈਲ ਨੂੰ ਮਿਸ਼ਨ ਸੰਸਥਾ ਜੇਲ੍ਹ ਵਿਚ ਮੇਥਾਮਫੇਟਾਮਾਈਨ, ਟੀ.ਐਚ.ਸੀ ਸ਼ੈਟਰ, ਤੰਬਾਕੂ ਉਤਪਾਦ ਅਤੇ ਚਾਰਜਿੰਗ ਕੇਬਲ ਵਗੈਰਾ ਜ਼ਬਤ ਕੀਤੇ।
WorldMay 05, 2025
ਤੂਫਾਨ ਕਾਰਨ ਕਿਸ਼ਤੀਆਂ ਪਲਟੀਆਂ, 10 ਲੋਕਾਂ ਦੀ ਮੌਤ
ਚੀਨ ਦੇ ਦੱਖਣ ਪੱਛਮੀ ਦੀ ਇੱਕ ਨਦੀ ਵਿਚ ਅਚਾਨਕ ਆਏ ਤੂਫਾਨ ਵਿਚ 4 ਸੈਲਾਨੀ ਕਿਸ਼ਤੀਆਂ ਪਲਟ ਗਈਆਂ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਗੁਈਝੋਉ ਸੂਬੇ ਦੀ ਹੈ, ਰਿਪੋਰਟਸ ਮੁਤਾਬਕ, 80 ਤੋਂ ਵੱਧ ਲੋਕ ਪਾਣੀ ਵਿਚ ਡਿੱਗ ਗਏ ਸਨ।