AlbertaMay 02, 2025
ਐਲਬਰਟਾਵਾਸੀਆਂ ਸੂਬੇ ਦੀ ਪੈਨਸ਼ਨ ਯੋਜਨਾ ਲਈ ਇਛੁੱਕ ਨਹੀਂ :ਪ੍ਰੀਮੀਅਰ ਸਮਿਥ
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਦਿਨ ਕਿਹਾ ਕਿ ਫਿਲਹਾਲ ਉਹ ਸੂਬੇ ਦੀ ਪੈਨਸ਼ਨ ਯੋਜਨਾ ਬਾਰੇ ਕੋਈ ਵਿਚਾਰ ਨਹੀਂ ਕਰ ਰਹੀ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਲੋਕ ਇਸ ਲਈ ਇਛੁੱਕ ਹਨ। ਇਸ ਦਾ ਕਾਰਨ ਇਸ ਯੋਜਨਾ ਸਬੰਧੀ ਪੂਰੀ ਜਾਣਕਾਰੀ ਨਾ ਹੋਣਾ ਅਤੇ ਇਸ ਸਬੰਧੀ ਸਹੀ ਪ੍ਰਚਾਰ ਨਹੀਂ ਹੋ ਸਕਿਆ।
CanadaMay 02, 2025
ਪੌਲੀਐਵ ਦੀ ਸੰਸਦ 'ਚ ਹੋ ਸਕਦੀ ਹੈ ਵਾਪਸੀ, ਐਲਬਰਟਾ ਦੇ ਐਮ.ਪੀ. ਨੇ ਤਿਆਰ ਕੀਤਾ ਰਾਹ
ਕੈਨੇਡਾ ਦੀ ਰਾਜਨੀਤੀ ਵਿਚ ਵੱਡਾ ਮੋੜ ਆਇਆ ਹੈ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਸੰਸਦ ਵਿਚ ਵਾਪਸੀ ਹੋ ਸਕਦੀ ਹੈ। ਉਨ੍ਹਾਂ ਦੀ ਪਾਰਟੀ ਦੇ ਚੁਣੇ ਗਏ ਇੱਕ ਸੰਸਦ ਮੈਂਬਰ ਡੈਮੀਅਨ ਕੁਰੇਕ ਨੇ ਐਲਬਰਟਾ ਦੀ ਰਾਈਡਿੰਗ ਪੌਲੀਐਵ ਲਈ ਖਾਲੀ ਕਰਨ ਦੀ ਘੋਸ਼ਣਾ ਕੀਤੀ ਹੈ।
CanadaMay 02, 2025
ਕੈਲਗਰੀ ਵਿਚ ਆਨਲਾਈਨ ਐਪ ਰਾਹੀਂ ਝਾਂਸਾ ਦੇ ਕੇ ਫਸਾਉਣ ਦੇ ਦੋਸ਼ ਵਿਚ 7 ਵਿਅਕਤੀ ਚਾਰਜ
ਕੈਲਗਰੀ ਵਿਚ ਆਨਲਾਈਨ ਐਪ ਰਾਹੀਂ ਲੋਕਾਂ ਨੂੰ ਝਾਂਸੇ ਵਿਚ ਲੈਣ ਅਤੇ ਬੱਚੇ ਨਾਲ ਸਬੰਧ ਬਣਾਉਣ ਲਈ ਤਿਆਰ 7 ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। 14 ਮਾਰਚ ਨੂੰ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਨਲਾਈਨ ਡੇਟਿੰਗ ਐਪ ਰਾਹੀਂ ਕਿਸੇ ਨੂੰ ਮਿਲਣ ਪੁੱਜਾ ਤਾਂ ਉਸ 'ਤੇ ਹਮਲਾ ਕਰਕੇ ਜ਼ਖਮੀ ਕੀਤਾ ਗਿਆ। ਪੁਲਿਸ ਨੇ 4 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ।
AlbertaMay 01, 2025
ਐਲਬਰਟਾ ਦੇ ਕੈਨਮੋਰ ਟਾਊਨ ਵਿਚ ਲਬੇ ਸਮੇਂ ਤੱਕ ਘਰ ਖਾਲੀ ਛੱਡਣ ਤੇ ਲੱਗੇਗਾ ਟੈਕਸ
ਐਲਬਰਟਾ ਦੇ ਕੈਨਮੋਰ ਟਾਊਨ ਵਿਚ ਹੁਣ ਕੋਈ ਵੀ ਆਪਣੇ ਘਰ ਨੂੰ ਛੇ ਮਹੀਨੇ ਤੋਂ ਵੱਧ ਸਮੇਂ ਲਈ ਖਾਲੀ ਛੱਡੇਗਾ ਤਾਂ ਉਸ ਨੂੰ ਟੈਕਸ ਭਰਨਾ ਪਵੇਗਾ। ਨਵਾਂ ਟੈਕਸ ਸਿਟੀ ਦੇ ਰਹਿਣ-ਸਹਿਣ ਦੀ ਲਾਗਤ ਸੰਕਟ ਨਾਲ ਜੂਝਣ ਲਈ ਮਦਦਗਾਰ ਹੋਵੇਗਾ। ਹਾਲਾਂਕਿ ਇਸ ਨਾਲ ਉਹ ਮਕਾਨ ਮਾਲਕ ਚਿੰਤਾ ਵਿਚ ਜ਼ਰੂਰ ਹਨ ਜੋ ਆਪਣੀ ਪ੍ਰੋਪਰਟੀ ਨੂੰ ਵੀਕਐਂਡ ਜਾਂ ਮੌਸਮੀ ਤੌਰ 'ਤੇ ਵਰਤਦੇ ਹਨ ਅਤੇ ਜਿਨ੍ਹਾਂ ਨੂੰ ਪ੍ਰਾਇਮਰੀ-ਨਿਵਾਸੀ ਦੀ ਤੁਲਨਾ ਵਿਚ ਤਿੰਨ ਗੁਣਾ ਵਧੇਰੇ ਟੈਕਸ ਦੇਣ ਲਈ ਮਜਬੂਰ ਹੋਣਾ ਪਵੇਗਾ।
AlbertaMay 01, 2025
ਐਲਬਰਟਾ ਦੇ ਦੋ ਫਰਸਟ ਨੇਸ਼ਨਜ਼ ਦੇ ਮੁਖੀਆਂ ਨੇ ਸਮਿਥ ਨੂੰ ਵੱਖਵਾਦ ਦੀ ਚਰਚਾ ਬੰਦ ਕਰਨ ਲਈ ਕਿਹਾ
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਕੈਨੇਡਾ ਨਾਲ ਵੱਖਵਾਦ ਦੇ ਮੁੱਦੇ ਨੂੰ ਲੈ ਕੇ ਦੋ ਫਰਸਟ ਨੇਸ਼ਨਜ਼ ਦੇ ਮੁਖੀਆਂ ਨੇ ਉਨ੍ਹਾਂ ਨੂੰ ਅਜਿਹੀ ਚਰਚਾ ਨਾ ਛੇੜਨ ਦੀ ਸਲਾਹ ਦਿੱਤੀ ਹੈ। ਸਮਿਥ ਸਰਕਾਰ ਨੇ ਹਾਲ ਹੀ ਵਿਚ ਬਿੱਲ 54 ਪੇਸ਼ ਕੀਤਾ ਹੈ, ਜਿਸ ਵਿਚ ਆਮ ਜਨਤਾ ਨੂੰ ਹੋਰ ਕਈ ਬਦਲਾਅ ਕਰਨ ਸਣੇ ਕੈਨੇਡਾ ਤੋਂ ਵੱਖ ਹੋਣ ਲਈ ਰਿਫਰੈਂਡਮ ਕਰਵਾਉਣਾ ਸੌਖਾ ਹੋਣ ਜਾ ਰਿਹਾ ਹੈ।
AlbertaApr 29, 2025
ਪ੍ਰੀਮੀਅਰ ਡੈਨੀਅਲ ਸਮਿਥ ਨੇ ਪੀ. ਐੱਮ. ਮਾਰਕ ਕਾਰਨੀ ਨੂੰ ਚੋਣ ਜਿੱਤਣ ਦੀ ਦਿੱਤੀ ਵਧਾਈ
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਪੀ. ਐੱਮ. ਮਾਰਕ ਕਾਰਨੀ ਨੂੰ ਚੋਣ ਜਿੱਤਣ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਬੇ ਨਾਲ ਚੰਗੇ ਰਿਸ਼ਤੇ ਬਣਾਉਣੇ ਪੈਣਗੇ। ਸਮਿਥ ਮੁਤਾਬਕ ਸੂਬਾ ਵਾਸੀ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਕੈਨੇਡਾ ਦੀ ਸੱਤਾ ਇਕ ਵਾਰ ਫਿਰ ਲਿਬਰਲਜ਼ ਦੇ ਹੱਥ ਆ ਗਈ ਹੈ।
CanadaApr 25, 2025
ਐਡਮਿੰਟਨ ਦੇ ਇਕ ਪਾਰਕ 'ਚ ਲੱਗੇ ਐਮਿਲੀ ਮਰਫੀ ਦੇ ਬੁੱਤ ਦੀ ਚੋਰੀ ਦੇ ਦੋਸ਼ 'ਚ ਇਕ ਵਿਅਕਤੀ ਚਾਰਜ
ਐਡਮਿੰਟਨ ਦੇ ਇਕ ਵਿਅਕਤੀ ਨੂੰ ਇੱਥੋਂ ਦੇ ਪਾਰਕ ਵਿਚ ਲੱਗੇ ਐਮਿਲੀ ਮਰਫੀ ਦੇ ਬੁੱਤ ਦੀ ਚੋਰੀ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ। ਉਸ ਕੋਲੋਂ ਘਰਾਂ ਵਿਚੋਂ ਚੋਰੀ ਹੋਈਆਂ ਸਜਾਵਟੀ ਪਲੇਟਾਂ ਮਿਲੀਆਂ। ਕਾਂਸੇ ਦਾ ਬਣਿਆ ਇਹ ਬੁੱਤ 26 ਫਰਵਰੀ ਨੂੰ ਐਮਿਲੀ ਮਰਫੀ ਪਾਰਕ ਵਿਚੋਂ ਚੋਰੀ ਹੋਇਆ ਸੀ।
CanadaApr 24, 2025
ਕੈਲਗਰੀ ਡੇਅਕੇਅਰ ਵਿਚ 2023 'ਚ ਪਹਿਲਾਂ ਫੈਲੇ ਇਨਫੈਕਸ਼ਨ ਮਾਮਲੇ ਦਾ ਟ੍ਰਾਇਲ ਸ਼ੁਰੂ
ਕੈਲਗਰੀ ਡੇਅਕੇਅਰ ਵਿਚ ਕਰੀਬ ਡੇਢ ਸਾਲ ਪਹਿਲਾਂ ਫੈਲੇ ਈ-ਕੋਲਾਈ ਦੇ ਮਾਮਲੇ ਨੂੰ ਅੱਜ ਅਦਾਲਤ ਵਿਚ ਟ੍ਰਾਇਲ ਲਈ ਪੇਸ਼ ਕੀਤਾ ਜਾਣਾ ਹੈ। ਫਿਊਲਿੰਗ ਮਾਈਂਡਸ ਕੰਪਨੀ ਅਤੇ ਇਸ ਦੇ ਦੋ ਡਾਇਰੈਕਟਰਜ਼ ਕਰੀਬ ਇਕ ਦਰਜਨ ਚਾਰਜਿਜ਼ ਅਤੇ $120,000 ਤੋਂ ਵੱਧ ਦੇ ਜੁਰਮਾਨੇ ਦਾ ਸਾਹਮਣਾ ਕਰ ਰਹੇ ਹਨ। ਸਤੰਬਰ, 2023 ਵਿਚ ਫੈਲੇ ਇਸ ਵਾਇਰਸ ਦਾ ਪ੍ਰਭਾਵ ਕਰੀਬ 8 ਹਫਤਿਆਂ ਤੱਕ ਰਿਹਾ ਸੀ ਅਤੇ ਬੱਚਿਆਂ ਸਣੇ ਸੈਂਕੜੇ ਲੋਕ ਇਸ ਕਾਰਨ ਬੀਮਾਰ ਹੋ ਗਏ ਸਨ। ਬੱਚਿਆਂ ਨੂੰ ਖਾਣਾ ਦੇਣ ਵਾਲੀ ਕੰਪਨੀ ਫਿਊਲਿੰਗ ਮਾਈਂਡਸ ਇਸ ਮਾਮਲੇ ਲਈ ਜਾਂਚ ਦੇ ਘੇਰੇ ਵਿਚ ਹੈ।