Jan 7, 2025 4:40 PM - Connect Newsroom
ਅੱਜ ਦੇ ਸਮੇਂ ’ਚ ਰਿਸ਼ਤੇ ਬਣਨੇ ਜਿੰਨੇ ਆਸਾਨ ਜਾਪਦੇ ਹਨ, ਟੁੱਟਦੇ ਵੀ ਓਨੀ ਹੀ ਤੇਜ਼ੀ ਨਾਲ ਹਨ। ਅੱਜ ਦੇ ਜ਼ਮਾਨੇ ’ਚ ਵਿਆਹ ਕਰਵਾਉਣਾ ਅਤੇ ਫਿਰ ਤਲਾਕ ਰਾਹੀਂ ਵੱਖ ਹੋਣਾ ਆਮ ਗੱਲ ਹੋ ਗਈ ਹੈ। ਲੋਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲ ਗਏ ਹਨ। ਫਿਲਮੀ ਦੁਨੀਆ ਹੋਵੇ ਜਾਂ ਕ੍ਰਿਕਟ ਜਗਤ, ਹਰ ਕੋਈ ਵਿਆਹ ਦੇ ਬ੍ਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦਾ ਹੈ।
ਇਨ੍ਹੀਂ ਦਿਨੀਂ ਭਾਰਤੀ ਟੀਮ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਲਾਈਮਲਾਈਟ ਵਿੱਚ ਬਣੇ ਹੋਏ ਹਨ। ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਦੇ ਤਲਾਕ ਦੀਆਂ ਖਬਰਾਂ ਹਨ।