Jul 17, 2024 4:41 PM - Connect Newsroom
ਕੈਨੇਡੀਅਨ ਰੈਪਰ ਡਰੇਕ ਹਮੇਸ਼ਾ ਚਰਚਾ ’ਚ ਰਹਿੰਦਾ ਹੈ। ਉਸ ਦੀ ਹਰ ਹਰਕਤ ਤੋਂ ਖ਼ਬਰ ਬਣ ਜਾਂਦੀ ਹੈ। ਭਾਵੇਂ ਉਹ ਸੰਗੀਤ ਨਾਲ ਸੰਬੰਧਤ ਕੋਈ ਕੰਮ ਹੋਵੇ ਜਾਂ ਉਸ ਦਾ ਰੋਹਬ ਵਾਲਾ ਅੰਦਾਜ਼ ਅਤੇ ਜਾਂ ਫ਼ਿਰ ਪੰਜਾਬੀ ਸੰਗੀਤ ਨਾਲ ਅਥਾਹ ਪਿਆਰ, ਸਭ ਨੂੰ ਲੈ ਕੇ ਉਹ ਚਰਚਾ ’ਚ ਰਹਿੰਦਾ ਹੈ।
ਡਰੇਕ ਦਾ ਪੂਰਾ ਨਾਂਅ ਉਬਰੇਕ ਡਰੇਕ ਗ੍ਰਾਹਮ ਹੈ। ਪਰ ਹੁਣ ਉਸ ਨੂੰ ਹਰ ਕੋਈ ਡਰੇਕ ਦੇ ਨਾਂ ਨਾਲ ਹੀ ਸੰਬੋਧਨ ਕਰਦਾ ਹੈ ਅਤੇ ਇਹ ਇਕ ਸਾਧਾਰਣ ਪਛਾਣ ਵਾਲਾ ਨਾਂਅ ਬਣ ਗਿਆ ਹੈ। ਜਦੋਂ ਸ਼ੈਰੀ ਮਾਨ ਨੇ ਉਸ ਦੇ ਨਾਂਅ ਦੀ ਵਰਤੋਂ ਕਰਕੇ ਇਕ ਅਜਿਹੀ ਸਥਿਤੀ ਤਰਾਸ਼ਣ ਦੀ ਕੋਸ਼ਿਸ਼ ਕੀਤੀ, ਜਿਸ ’ਚ ਗਾਇਕ ਪਰਮੀਸ਼ ਵਰਮਾ ਸ਼ਾਮਲ ਸੀ ਤਾਂ ਡਰੇਕ ਦਾ ਨਾਂਅ ਘਰੇਲੂ ਜਿਹਾ ਲੱਗਣ ਲੱਗ ਪਿਆ।
ਬਾਅਦ ’ਚ ਡਰੇਕ ਨੇ ਖ਼ੁਦ ਸਿੱਧੂ ਮੂਸੇਵਾਲਾ ਦਾ ਅੰਦਾਜ਼ ਅਪਣਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਹ ਇਕ ਵਾਰ ਫ਼ਿਰ ਸੁਰਖੀਆਂ ’ਚ ਹੈ ਜਦੋਂਕਿ ਉਹ ਕੌਮਾਂਤਰੀ ਪ੍ਰਸਿੱਧੀ ਵਾਲੇ ਸਟਾਰ ਦਿਲਜੀਤ ਦੌਸਾਂਝ ਨਾਲ ਸੁਰ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਖ਼ਬਰਾਂ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਹਨ।
ਦਿਲਜੀਤ ਅਤੇ ਡਰੇਕ ਦੀ ਜੋੜੀ ਨੂੰ ਲੈ ਕੇ ਸੁਰਖੀਆਂ ਬਣਨ ਲੱਗ ਗਈਆਂ ਹਨ ਕਿ ਇਸ ਦਾ ਮਤਲਬ ਕੱਢਿਆ ਜਾ ਸਕਦਾ ਹੈ ਕਿ ਦਿਲਜੀਤ ਅਤੇ ਡਰੇਕ ਮਿਲ ਕੇ ਸਾਂਝੀ ਪੇਸ਼ਕਸ਼ ਦੇਣਗੇ। ਖ਼ਬਰਾਂ ਦੀ ਦੁਨੀਆ ’ਚ ਤਾਂ ਇਹ ਚਰਚੇ ਛਿੜ ਹੀ ਪਏ।