Aug 20, 2024 5:19 PM - Connect Newsroom
ਓ.ਟੀ.ਟੀ. ਪਲੇਟਫਾਰਮ ਕ੍ਰਾਈਮ ਵੀਡੀਓ ਨੇ ਆਪਣੀ ਅਲਿਖਿਤ ਓਰੀਜਨਲ ਸੀਰੀਜ਼ ‘ਫੋਲੋ ਕਰ ਲਓ ਯਾਰ’ ਦਾ ਟ੍ਰੇਲਰ ਜਾਰੀ ਕਰ ਦਿੱਤਾ ਹੈ। ਇਹ ਨੋ ਕਿਸ਼ਤਾਂ ਤੇ ਆਧਾਰਿਤ ਹੈ, ਜਿਸ ’ਚ ਭਾਰਤ ਦੇ ਵਿਵਾਦਪੂਰਨ ਜੀਵਨ ਵਾਲੇ ਚੋਟੀ ਦੇ ਸਟਾਰ ਉਰਫੀ ਜਾਵੇਦ ਦੇ ਜੀਵਨ ਦਾ ਸੰਬੰਧਿਤ ਦਿ੍ਰਸ਼ਾ ਦਾ ਚਿਤਰਨ ਕੀਤਾ ਗਿਆ ਹੈ।
ਸੋਲ ਪ੍ਰੋਡਕਸ਼ਨ ਦੇ ਫਾਜ਼ਿਲਾ ਅਲਾਨਾ ਅਤੇ ਕਾਮਨਾ ਮੈਨਜੇਜ਼ ਦੀ ਪੇਸ਼ਕਸ਼ ਅਤੇ ਸੰਦੀਪ ਕੋਕਰੇਜਾ ਵਲੋਂ ਨਿਰਦੇਸ਼ਕ 23 ਅਗਸਤ ਨੂੰ ਭਾਰਤ ਅਤੇ 240 ਹੋਰ ਦੇਸ਼ਾਂ ’ਚ ਪ੍ਰਾਈਮ ਵੀਡੀਓ ’ਤੇ ਜਾਰੀ ਹੋਵੇਗੀ। ‘ਫੋਲੋ ਕਰ ਲਓ ਯਾਰ’ ਦੇ ਨਾਲ ਹਿੰਦੀ ਦੀ ਆਡੀਓ ਅਤੇ ਅੰਗਰੇਜੀ ਦੇ ਸਬਟਾਈਟਲ ਦਰਸ਼ਕਾਂ ਦੀ ਸਹੂਲਤ ਲਈ ਪੇਸ਼ ਕੀਤੇ ਜਾਣਗੇ।
ਇਹ ਸੀਰੀਜ਼ ਉਰਫੀ ਜਾਵੇਦ ਦੇ ਜੀਵਨ ਨਾਲ ਸੰਬੰਧਤ ਸੰਘਰਸ਼ਾਂ ਅਤੇ ਜਿੱਤਾਂ ਨੂੰ ਪ੍ਰਗਟ ਕਰਦੀ ਹੈ। ਇਸ ਦੇ ਨਾਲ ਹੀ ਕਈ ਤਲਖ ਅਤੇ ਅਣਜਾਣ ਹਕੀਕਤਾਂ ਨੂੰ ਵੀ ਪੇਸ਼ ਕੀਤਾ ਗਿਆ ਹੈ। ਜੋ ਕਿ ਸੋਸ਼ਲ ਮੀਡੀਆ ਅਤੇ ਹੋਰ ਕਵਰੇਜ਼ ਤੋਂ ਹੁਣ ਤੱਕ ਓਹਲੇ ਰਹੇ ਹਨ। ਟ੍ਰੇਲਰ ਦੇਖ ਕੇ ਦਰਸ਼ਕਾਂ ਦਾ ਜ਼ਰੂਰ ਹੀ ਇਸ ਸੀਰੀਜ਼ ਵਲ ਰੂਜਾਨ ਵਧੇਗਾ। ਕਿਉਂਕਿ ਇਸ ’ਚ ਜਾਵੇਦ ਦੀ ਦਿਲਚਸਪ ਅਤੇ ਰਹੱਸਮਈ ਦੁਨੀਆ ਨੂੰ ਨਿਰਵਿਘਨ ਢੰਗ ਨਾਲ ਪੇਸ਼ ਕੀਤਾ ਗਿਆ ਹੈ।