14.58°C Vancouver
Ads

Apr 15, 2025 12:14 PM - Connect Newsroom

'ਕੇਸਰੀ 2' ਦੀ ਟੀਮ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ

Share On
team-kesari-2-visits-darbar-sahib
The duo visited the sacred site as part of their pre-release journey, joined by fellow actor Akshay Kumar. (Photo: Instagram/akshaykumar)

ਕੇਸਰੀ ਦੇ ਭਾਗ ਦੂਜਾ ਦੇ ਆਉਣ ਵਾਲੇ ਦਿਨਾਂ 'ਚ ਰਿਲੀਜ਼ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਜੋਸ਼ ਅਤੇ ਉਤਸ਼ਾਹ ਹੈ। ਇਸ ਫ਼ਿਲਮ 'ਚ ਜਲਿਆਂਵਾਲਾ ਬਾਗ ਦੀ ਅਣਦੱਸੀ ਕਹਾਣੀ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਫ਼ਿਲਮ ਦੇ ਅਭਿਨੇਤਾ ਆਰ ਮਾਦਵਨ ਅਤੇ ਅਭਿਨੇਤਰੀ ਅਨਨਿਆ ਪਾਂਡੇ ਬੀਤੇ ਦਿਨ ਸ੍ਰੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਜੋੜੀ ਨੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਮਹਾਨ ਧਾਰਮਿਕ ਸਥਾਨ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਨਾਲ ਉੱਘੇ ਅਭਿਨੇਤਾ ਅਕਸ਼ੈ ਕੁਮਾਰ ਵੀ ਸ਼ਾਮਲ ਸਨ।

ਅਨਨਿਆ ਪਾਂਡੇ ਨੇ ਇੰਸਟਾਗ੍ਰਾਮ 'ਤੇ ਇਸ ਪੋਸਟ 'ਚ ਅਕਸ਼ੈ ਅਤੇ ਮਾਧਵਨ ਨਾਲ ਇਕ ਚਿੱਤਰ ਵੀ ਸਾਂਝਾ ਕੀਤਾ ਅਤੇ ਥੱਲੇ ਸ਼ਰਧਾ ਵਜੋਂ ਕੈਪਸ਼ਨ ਵੀ ਲਿਖੀ, 'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ'। ਅਕਸ਼ੈ ਕੁਮਾਰ ਅਤੇ ਆਰ ਮਾਧਵਨ ਨੇ ਵੀ ਇਸ ਸੰਬੰਧ 'ਚ ਪੋਸਟਾਂ ਪਾ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।

Latest news

No records found.
ADS
Ads

Related News

No records found.
ADS
Ads