Aug 21, 2024 7:06 PM - Connect Newsroom
ਸੋਨਾਕਸ਼ੀ ਸਿਨਹਾ ਨੇ ਜ਼ਹੀਰ ਇਕਬਾਲ ਦੇ ਨਾਲ ਆਪਣੇ ਹੀ ਘਰ ’ਚ ਵਿਆਹ ਕੀਤਾ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਅਦਾਕਾਰਾ ਦੀ ਇਹ ਪ੍ਰਾਪਰਟੀ ਵਿਕਣ ਵਾਲੀ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਫੈਨਜ਼ ਨੂੰ ਵੱਡਾ ਝਟਕਾ ਲੱਗਾ ਹੈ। ਸੋਨਾਕਸ਼ੀ ਅਕਸਰ ਹੀ ਆਪਣੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਪਰ ਹੁਣ 25 ਕਰੋੜ ’ਚ ਇਹ ਘਰ ਵਿਕਣ ਵਾਲਾ ਹੈ।
ਘਰ ਨੂੰ ਵੇਚਣ ਦੇ ਪਿੱਛੇ ਦੀ ਵਜ੍ਹਾ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਸੋਨਾਕਸ਼ੀ ਇਕ ਹੋਰ ਨਵੇਂ ਘਰ ਦੀ ਤਲਾਸ਼ ’ਚ ਹੈ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਅਫ਼ਵਾਹਾਂ ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ।
ਸੋਨਾਕਸ਼ੀ ਹਾਲ ਹੀ ਵਿੱਚ ਸੰਜੇ ਲੀਲਾ ਭੰਸਾਲੀ ਦੀ ਹੀਰਾਮੰਡੀ ਦਿ ਡਾਇਮੰਡ ਬਜ਼ਾਰ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ, ਉਸ ਨੂੰ ਡਰਾਉਣੀ-ਕਾਮੇਡੀ ਫਿਲਮ ਕਾਕੂਦਾ ਵਿੱਚ ਦੇਖਿਆ ਗਿਆ ਸੀ, ਜੋ ਸਿੱਧੀ ਜ਼ੀ 5 ’ਤੇ ਰਿਲੀਜ਼ ਹੋਈ ਸੀ।