12.94°C Vancouver
Ads

Mar 19, 2025 4:01 PM - Connect Newsroom

ਈਦ 'ਤੇ ਰਿਲੀਜ਼ ਹੋਵੇਗੀ 'ਸਿਕੰਦਰ'

Share On
sikander-all-set-for-a-eid-release
There is also growing talk that the film is locked in for a March 30 release, aligning with the Sunday debut strategy.(Photo: Facebook/Salman Khan)

ਪ੍ਰਸ਼ੰਸਕ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਤੇ ਰਸ਼ਮਿਕਾ ਮੰਦਾਨਾ ਦੀ ਮਲਟੀ-ਸਟਾਰਰ ਐਕਸ਼ਨ ਫਿਲਮ 'ਸਿਕੰਦਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਦੋਂ ਤੋਂ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ ਪ੍ਰਸ਼ੰਸਕ ਇਸ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਹੈ ਕਿ ਫਿਲਮ ਦੀ ਰਿਲੀਜ਼ ਮਿਤੀ ਤੈਅ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਸਲਮਾਨ ਖਾਨ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਨਹੀਂ ਸਗੋਂ ਐਤਵਾਰ ਨੂੰ ਸਿਨੇਮਾਘਰਾਂ ਵਿੱਚ ਐਂਟਰੀ ਕਰਨ ਜਾ ਰਹੇ ਹਨ। ਇਹ ਫਿਲਮ ਐਤਵਾਰ 30 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ 'ਸਿਕੰਦਰ' ਦੀ ਰਿਲੀਜ਼ ਦਾ ਉਨ੍ਹਾਂ ਦੀ ਪਿਛਲੀ ਫਿਲਮ 'ਟਾਈਗਰ 3' ਨਾਲ ਖਾਸ ਸਬੰਧ ਹੈ ਕਿਉਂਕਿ ਇਹ ਫਿਲਮ ਵੀ ਐਤਵਾਰ 12 ਨਵੰਬਰ 2023 ਨੂੰ ਦੀਵਾਲੀ ਦੇ ਖਾਸ ਮੌਕੇ 'ਤੇ ਰਿਲੀਜ਼ ਹੋਈ ਸੀ। ਫਿਲਮ ਨੂੰ ਦੀਵਾਲੀ ਦੀਆਂ ਛੁੱਟੀਆਂ ਦਾ ਪੂਰਾ ਫਾਇਦਾ ਮਿਲਿਆ। ਹੁਣ ਐਤਵਾਰ ਨੂੰ 'ਸਿਕੰਦਰ' ਦੀ ਰਿਲੀਜ਼ ਡੇਟ ਵਜੋਂ ਵੀ ਚੁਣਿਆ ਗਿਆ ਹੈ।

Latest news

No records found.
ADS
Ads

Related News

No records found.
ADS
Ads