Jun 13, 2024 3:56 PM - Connect Newsroom
ਸੰਗੀਤ ਜਗਤ ’ਚ ਤਹਿਲਕਾ ਮਚਾਉਣ ਵਾਲੀ ਤਿਕੜੀ ਬਾਦਸ਼ਾਹ, ਡਿਵਾਈਨ (ਵੀਵੀ ਐਨ ਵਿਲਸਨ ਡਾ ਸਿਲਵਾ ਨਾਮੀ ਪ੍ਰਸਿੱਧ ਭਾਰਤੀ ਰੈਪਰ) ਅਤੇ ਕਰਨ ਔਜਲਾ ਪਿਛਲੇ ਦਿਨੀਂ ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ ’ਚ ਦਰਸ਼ਕਾਂ ਦੇ ਰੂ-ਬ-ਰੂ ਹੋਏ।
ਕਪਿਲ ਦੇ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੇ ਅਜਬ ਕਿੱਸੇ ਅਤੇ ਦਿਲਚਸਪ ਕਹਾਣੀਅਂ ਪ੍ਰਸ਼ਸਕਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਇਨ੍ਹਾਂ ਕਿੱਸਿਆਂ ’ਚ ਪ੍ਰਸ਼ੰਸਕਾਂ ਵਲੋਂ ਵਾਸ਼ਰੂਮ ’ਚ ਸੈਲਫੀ ਲਈ ਬੇਨਤੀ ਕੀਤੇ ਜਾਣ ਦੀ ਰੋਚਕ ਯਾਦ ਅਤੇ ਸਚਮੁੱਚ ਦੇ ਟਾਈਗਰਾਂ ਨਾਲ ਰੋਂਗਟੇ ਖੜ੍ਹੇ ਕਰਨ ਵਾਲੀਆਂ ਸ਼ੂਟਿੰਗ ਕਰਨ ਵਾਲੀਆਂ ਗੱਲਾਂ ਵੀ ਸ਼ਾਮਲ ਸਨ। ਕਰਨ ਔਜਲਾ ਅਤੇ ਬਾਦਸ਼ਾਹ ਨੇ ਤਾਂ ਕਪਿਲ ਨਾਲ ਭਰਪੂਰ ਮਜ਼ਾਕੀਆ ਗੱਲਬਾਤ ਕੀਤੀ ਅਤੇ ਦਰਸ਼ਕਾਂ ’ਚ ਅਜੀਬ ਰੋਮਾਂਚ ਭਰ ਦਿੱਤਾ।
ਬਾਦਸ਼ਾਹ ਨੇ ਇਕ ਦਿਲਚਸਪ ਕਿੱਸਾ ਸਣਾਉਂਦਿਆਂ ਕਿਹਾ ਕਿ ਇਕ ਵਾਰ ਇਕ ਪ੍ਰੰਸ਼ਸਕ ਨੇ ਉਸ ਨੂੰ ਬੇਨਤੀ ਕੀਤੀ ਕਿ ਉਹ ਵਾਸ਼ਰੂਮ ’ਚ ਸੈਲਫੀ ਲੈਣੀ ਚਾਹੁੰਦਾ ਹੈ। ਬਾਦਸ਼ਾਹ ਨੇ ਮੰਨਿਆ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਕਸੂਤੀ ਬੇਨਤੀ ਦਾ ਜਵਾਬ ਉਹ ਕਿਸ ਤਰ੍ਹਾਂ ਦੇਵੇ ਉਸ ਨੇ ਬੜੀ ਮੁਸ਼ਕਲ ਨਾਲ ਉਸ ਪ੍ਰਸ਼ੰਸਕ ਨੂੰ ਟਾਲ-ਮਟੋਲ ਕੀਤਾ। ਸੰਗੀਤ ਦੇ ਤਿੰਨਾਂ ਸਿਤਾਰਿਆਂ ਨੇ ਕਪਿਲ ਦੇ ਸੈੱਟ ’ਤੇ ਖ਼ੂਬ ਰੌਣਕ ਲਾਈ।