Jan 27, 2025 1:24 PM - Connect Newsroom
ਅਦਾਕਾਰਾ ਸਨਾ ਖਾਨ ਦਾ ਭਾਵੇਂ ਹੁਣ ਫਿਲਮਾਂ ਨਾਲ ਕੋਈ ਸਬੰਧ ਨਹੀਂ ਰਿਹਾ ਪਰ ਕਿਸੇ ਨਾ ਕਿਸੇ ਕਾਰਨ ਉਹ ਸੁਰਖੀਆਂ 'ਚ ਰਹਿੰਦੀ ਹੈ। ਗਲੈਮਰ ਦੀ ਦੁਨੀਆ ਤੋਂ ਦੂਰ ਸਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨਾ ਨਹੀਂ ਭੁੱਲਦੀ।
ਹਾਲ ਹੀ ਵਿੱਚ,ਉਹ ਦੂਜੀ ਵਾਰ ਮਾਂ ਬਣੀ ਹੈ ਅਤੇ ਆਪਣੇ ਬੇਬੀ ਬੁਆਏ ਦੀਆਂ ਪਹਿਲੀਆਂ ਫੋਟੋਆਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।ਸਨਾ ਖਾਨ ਇਸ ਸਾਲ ਦੂਜੀ ਵਾਰ ਮਾਂ ਬਣੀ ਹੈ। ਸਾਬਕਾ ਅਦਾਕਾਰਾ ਨੇ 5 ਜਨਵਰੀ,2025 ਨੂੰ ਇੱਕ ਬੇਟੇ ਨੂੰ ਜਨਮ ਦਿੱਤਾ,ਜਿਸਦਾ ਨਾਮ ਸੱਯਦ ਹਸਨ ਜਮੀਲ ਰੱਖਿਆ।
ਉਹ ਹੁਣ ਹਸਪਤਾਲ ਤੋਂ ਘਰ ਪਰਤ ਆਈ ਹੈ ਅਤੇ ਉਸ ਦਾ ਅਤੇ ਉਸ ਦੇ ਪੁੱਤਰ ਦਾ ਘਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਹੈ। ਆਪਣੇ ਲਾਡਲੇ ਬੇਟੇ ਦੇ ਨਾਂ ਦਾ ਖੁਲਾਸਾ ਕਰਨ ਤੋਂ ਇੱਕ ਦਿਨ ਬਾਅਦ, ਉਸਨੇ ਆਪਣੀ ਪਹਿਲੀ ਫੋਟੋ ਸਾਂਝੀ ਕੀਤੀ ਹੈ।