10.05°C Vancouver
Ads

Jan 21, 2025 7:54 PM - Connect Newsroom

ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ਤੋਂ ਮਿਲੀ ਛੁੱਟੀ

Share On
saif-ali-khan-discharged-from-lilavati-hospital-following-assault
The attacker has been identified as Shariful Islam, who was arrested by the police.(Photo: Facebook/Saif Ali Khan)

ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ 5 ਦਿਨਾਂ ਬਾਅਦ ਮੰਗਲਵਾਰ ਨੂੰ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 15 ਜਨਵਰੀ ਦੀ ਰਾਤ ਨੂੰ ਕਰੀਬ 2.30 ਵਜੇ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਹੋਇਆ ਸੀ। ਸੈਫ਼ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਸੈਫ ਆਟੋ ਰਾਹੀਂ ਲੀਲਾਵਤੀ ਹਸਪਤਾਲ ਪਹੁੰਚੇ ਸਨ, ਜਿੱਥੇ ਉਨ੍ਹਾਂ ਦੀ ਸਰਜਰੀ ਅਤੇ ਇਲਾਜ ਹੋਇਆ।

ਉਨ੍ਹਾਂ ’ਤੇ ਹਮਲਾ ਕਰਨ ਵਾਲੇ ਮੁਲਜ਼ਮ ਦੀ ਪਛਾਣ ਸ਼ਰੀਫੁਲ ਇਸਲਾਮ ਵਜੋਂ ਹੋਈ ਹੈ, ਜਿਸ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਮੁਲਜ਼ਮ ਸੈਫ ਦੇ ਘਰ ਬਾਥਰੂਮ ਦੀ ਖਿੜਕੀ ਰਾਹੀਂ ਦਾਖਲ ਹੋਇਆ ਸੀ ਅਤੇ ਹਮਲੇ ਤੋਂ ਬਾਅਦ ਉਸੇ ਖਿੜਕੀ ਤੋਂ ਬਾਹਰ ਦੌੜ ਗਿਆ ਸੀ। ਮੁੰਬਈ ਪੁਲਿਸ ਨੇ ਦੋਸ਼ੀ ਸ਼ਰੀਫੁਲ ਨੂੰ 19 ਜਨਵਰੀ ਨੂੰ ਦੇਰ ਰਾਤ ਗ੍ਰਿਫ਼ਤਾਰ ਕੀਤਾ ਸੀ। ਉਹ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਹੈ।

Latest news

No records found.
ADS
Ads

Related News

No records found.
ADS
Ads